21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦੁਸਹਿਰੇ ਮੌਕੇ ਸਰਹਿੰਦ ਸ਼ਹਿਰ ਕੁਸ਼ਤੀ ਅਖਾੜੇ ਵਲੋਂ ਕੁਸ਼ਤੀ ਦੰਗਲ ਨਾਮੀ ਪਹਿਲਵਾਨਾਂ ਨੇ ਦਿਖਾਏ ਕੁਸ਼ਤੀ ਦੇ ਜੌਹਰ

ਫ਼ਤਹਿਗੜ੍ਹ ਸਾਹਿਬ, 20 ਅਕਤੂਬਰ (ਬਲਜਿੰਦਰ ਸਿੰਘ)- ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਸਰਹਿੰਦ ਸ਼ਹਿਰ ਕੁਸ਼ਤੀ ਅਖਾੜੇ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੁਸ਼ਤੀ ਦੰਗਲ ਕਰਵਾਇਆ ਗਿਆ। ਦੰਗਲ ਵਿਚ ਇਲਾਕੇ ਦੇ ਨਾਮੀ ਪਹਿਲਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਆਪਣੀ ਕੁਸ਼ਤੀ ਦੀ ਕਲਾ ਦਾ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 21-10-2026
ਫ਼ਤਹਿਗੜ੍ਹ ਸਾਹਿਬ, 20 ਅਕਤੂਬਰ (ਬਲਜਿੰਦਰ ਸਿੰਘ)- ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਸਰਹਿੰਦ ਸ਼ਹਿਰ ਕੁਸ਼ਤੀ ਅਖਾੜੇ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੁਸ਼ਤੀ ਦੰਗਲ ਕਰਵਾਇਆ ਗਿਆ। ਦੰਗਲ ਵਿਚ ਇਲਾਕੇ ਦੇ ਨਾਮੀ ਪਹਿਲਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਆਪਣੀ ਕੁਸ਼ਤੀ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪਹਿਲਵਾਨਾਂ ਦੇ ਮੁਕਾਬਲੇ ਦੇਖਣ ਲਈ ਖੇਡ ਪ੍ਰੇਮੀਆਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਵਾਰ ਇਹ ਕੁਸ਼ਤੀ ਦੰਗਲ ਸੇਵਾਮੁਕਤ ਪੁਲਿਸ ਅਧਿਕਾਰੀ ਕੇਵਲ ਸਿੰਘ ਪਹਿਲਵਾਨ ਵਲੋਂ ਆਪਣੇ ਲੜਕੇ ਪ੍ਰਿੰਸ ਦੀ ਸੁੱਖ-ਸ਼ਾਂਤੀ ਲਈ ਕਰਵਾਇਆ ਗਿਆ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਅਜੈਕਟਿਵ ਮੈਂਬਰ ਕੁਲਦੀਪ ਸਿੰਘ ਪਹਿਲਵਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਸਮੇਂ-ਸਮੇਂ ’ਤੇ ਅਜਿਹੇ ਖੇਡ ਮੁਕਾਬਲੇ ਕਰਵਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕੁਸ਼ਤੀ ਤੇ ਕਬੱਡੀ ਪੰਜਾਬ ਦੀਆਂ ਅਮੀਰ ਵਿਰਾਸਤੀ ਖੇਡਾਂ ਹਨ। ਇਨ੍ਹਾਂ ਖੇਡਾਂ ਨੇ ਪੰਜਾਬ ਦੀ ਪਛਾਣ ਨੂੰ ਦੇਸ਼-ਵਿਦੇਸ਼ ਵਿਚ ਵੱਖਰਾ ਸਥਾਨ ਦਿਵਾਇਆ ਹੈ। ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਅਤੇ ਇਨ੍ਹਾਂ ਖੇਡਾਂ ਨੂੰ ਜਿਉਂਦਾ ਰੱਖਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਦੰਗਲ ਦੌਰਾਨ ਝੰਡੀ ਦੀ ਮੁੱਖ ਕੁਸ਼ਤੀ ਪਹਿਲਵਾਨ ਅਮਿਤ ਗਿਰੀ ਤੇ ਲੱਡੂ ਬਲਾੜੀ ਵਿਚਕਾਰ ਹੋਈ, ਜਿਸ ਨੂੰ ਦੇਖਣ ਲਈ ਖੇਡ ਪ੍ਰੇਮੀਆਂ ਨੇ ਦਿਲਚਸਪੀ ਦਿਖਾਈ। ਇਸ ਤੋਂ ਇਲਾਵਾ ਹੋਰਨਾਂ ਪਹਿਲਵਾਨਾਂ ਨੇ ਵੀ ਆਪਣੇ ਮੁਕਾਬਲਿਆਂ ਰਾਹੀਂ ਕੁਸ਼ਤੀ ਦੇ ਦਾਅ-ਪੇਚਾਂ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਗੌਰਵ ਪਹਿਲਵਾਨ ਟਰੇਨਿੰਗ ਕੋਚ, ਬੱਗਾ ਪਹਿਲਵਾਨ, ਗਿਰੀ ਪਹਿਲਵਾਨ, ਅਮਿਤ ਪਹਿਲਵਾਨ, ਭਗਵੰਤ ਪਹਿਲਵਾਨ, ਰਵਿੰਦਰ ਸੋਢੀ, ਬੰਤ ਖੜੋੜੀ ਸਮੇਤ ਹੋਰ ਵੀ ਪਤਵੰਤੇ ਤੇ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਮ ਲੀਲ੍ਹਾ ਤੋਂ ਮਿਲਦੀ ਹੈ ਹੱਕ-ਸੱਚ ਲਈ ਲੜਨ ਦੀ ਪ੍ਰੇਰਨਾ- ਕੁਲਜੀਤ ਨਾਗਰਾ 165 ਵੀਂ ਰਾਮ ਲੀਲ੍ਹਾ ਦੇ 9ਵੇਂ ਦਿਨ ਸਾਬਕ... ਅਗਲੀ ਖ਼ਬਰ ਸਰਕਾਰੀ ਸਕੂਲ ਡਡਹੇੜੀ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।