09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਦੇਸ਼ ਭਗਤ ਹਸਪਤਾਲ ਵਲੋਂ ਹੱਡੀਆਂ ਤੇ ਜੋੜਾਂ ਸੰਬੰਧੀ ਸਿਹਤ ਜਾਂਚ ਕੈਂਪ

ਅਮਲੋਹ, 8 ਅਕਤੂਬਰ (ਕੇਵਲ ਸਿੰਘ)- ਦੇਸ਼ ਭਗਤ ਹਸਪਤਾਲ ਵਲੋਂ ਰੀੜ੍ਹ ਦੀ ਹੱਡੀ, ਜੋੜਾਂ, ਹੱਡੀਆਂ ਅਤੇ ਨਾੜੀਆਂ ਨਾਲ ਸਬੰਧਿਤ ਸਮੱਸਿਆਵਾਂ ’ਤੇ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਯੂਨੀਵਰਸਿਟੀ ਦੇ ਚਾਂਸਲਰ ਡਾ.

ਅਜੀਤ ਡੈਸਕ 09-10-2026
ਅਮਲੋਹ, 8 ਅਕਤੂਬਰ (ਕੇਵਲ ਸਿੰਘ)- ਦੇਸ਼ ਭਗਤ ਹਸਪਤਾਲ ਵਲੋਂ ਰੀੜ੍ਹ ਦੀ ਹੱਡੀ, ਜੋੜਾਂ, ਹੱਡੀਆਂ ਅਤੇ ਨਾੜੀਆਂ ਨਾਲ ਸਬੰਧਿਤ ਸਮੱਸਿਆਵਾਂ ’ਤੇ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ। ਕੈਂਪ ਦੌਰਾਨ ਹਸਪਤਾਲ ਦੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਰੋਹਿਤ ਸਿੰਗਲਾ ਵਲੋਂ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਕਈ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਹਸਪਤਾਲ ਦੇ ਸੇਵਾ ਖੇਤਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਮਰੀਜ਼ਾਂ ਨੇ ਕੈਂਪ ਦੌਰਾਨ ਦਿੱਤੀਆਂ ਗਈਆਂ ਮਾਹਿਰ ਡਾਕਟਰੀ ਸਲਾਹ ਅਤੇ ਇਲਾਜ ਦੀਆਂ ਸਹੂਲਤਾਂ ਦਾ ਲਾਭ ਲਿਆ। ਕੈਂਪ ਦਾ ਆਯੋਜਨ ਡਾ. ਕੁਲਭੂਸ਼ਣ, ਡਾਇਰੈਕਟਰ ਅਤੇ ਡਾ. ਜਯੋਤੀ ਐਚ. ਧਾਮੀ, ਮੈਡੀਕਲ ਸੁਪਰਡੈਂਟ ਦੀ ਦੇਖ-ਰੇਖ ਹੇਠ ਕੀਤਾ ਗਿਆ। ਕੈਂਪ ਵਿਚ ਮਾਹਿਰ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼ ਅਤੇ ਬੀ.ਏ.ਐਮ.ਐਸ. ਇੰਟਰਨਾਂ ਨੇ ਸਰਗਰਮੀ ਨਾਲ ਭਾਗ ਲਿਆ ਅਤੇ ਕੈਂਪ ਦੇ ਸੁਚਾਰੂ ਤੇ ਸਫਲ ਸੰਚਾਲਨ ਵਿਚ ਆਪਣਾ ਯੋਗਦਾਨ ਪਾਇਆ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਹਸਪਤਾਲ ਦੀ ਟੀਮ ਨੂੰ ਸਮਾਜ ਭਲਾਈ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਲਗਾਉਣਾ ਯੂਨੀਵਰਸਿਟੀ ਦੀ ਇਕ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਸੰਸਥਾ ਵਜੋਂ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮਾਜ ਲਈ ਇਕ ਸਕਾਰਾਤਮਿਕ ਯੋਗਦਾਨ ਦੱਸਿਆ।
ਪਿਛਲੀ ਖ਼ਬਰ ਭਾਕਿਯੂ ਏਕਤਾ (ਸਿੱਧੂਪੁਰ) ਦੀ ਮੀਟਿੰਗ ਹੋਈ ਅਗਲੀ ਖ਼ਬਰ ਸੋਨੂੰ ਚੀਮਾ ਦਾ ਰਾਜਸੀ, ਸਿੱਖ ਜਥੇਬੰਦੀਆਂ ਤੇ ਪੰਚਾਂ, ਸਰਪੰਚਾਂ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।