06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਨਾਈਟ ਵਾਲੀਬਾਲ ਕਲੱਬ ਖਮਾਣੋਂ ਜ਼ਿਲ੍ਹਾ ਪੱਧਰੀ ਵਾਲੀਬਾਲ ’ਚ ਪਹਿਲੇ ਸਥਾਨ ’ਤੇ ਰਿਹਾ

ਖਮਾਣੋਂ, 5 ਅਕਤੂਬਰ (ਜੋਗਿੰਦਰ ਪਾਲ)- ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਦੌਰਾਨ ਨਾਈਟ ਵਾਲੀਬਾਲ ਕਲੱਬ ਖਮਾਣੋਂ ਦੀ ਟੀਮ ਜ਼ਿਲ੍ਹਾ ਪੱਧਰ ਦੇ ਫਾਈਨਲ ਮੁਕਾਬਲੇ ਵਿਚ ਸਰਹਿੰਦ ਦੀ ਟੀਮ ਨੂੰ ਹਰਾ ਕੇ ਲਗਾਤਾਰ ਚੌਥੇ ਸਾਲ ਵੀ ਪਹਿਲੇ ਸਥਾਨ ’ਤੇ ਰਹੀ। ਮੈਚ ਦੌਰਾਨ ਨਾਈਟ ਵਾਲੀਬਾਲ ਕਲੱਬ ਦੇ ਖਿਡਾਰੀਆਂ ਗੁਰਮਿੰਦਰ ਸਿੰਘ ਗਰੇਵਾਲ, ਬਲਜਿੰਦਰ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ, ਜਗਦੀਪ ਸਿੰਘ, ਰਵਿੰਦਰ ਸਿੰਘ ਮਨੈਲਾ, ਦਵਿੰਦਰ ਸਿੰਘ ਮਨੈਲਾ ਅਤੇ ਜੋਗਿੰਦਰ ਪਾਲ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 06-10-2026
ਖਮਾਣੋਂ, 5 ਅਕਤੂਬਰ (ਜੋਗਿੰਦਰ ਪਾਲ)- ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਦੌਰਾਨ ਨਾਈਟ ਵਾਲੀਬਾਲ ਕਲੱਬ ਖਮਾਣੋਂ ਦੀ ਟੀਮ ਜ਼ਿਲ੍ਹਾ ਪੱਧਰ ਦੇ ਫਾਈਨਲ ਮੁਕਾਬਲੇ ਵਿਚ ਸਰਹਿੰਦ ਦੀ ਟੀਮ ਨੂੰ ਹਰਾ ਕੇ ਲਗਾਤਾਰ ਚੌਥੇ ਸਾਲ ਵੀ ਪਹਿਲੇ ਸਥਾਨ ’ਤੇ ਰਹੀ। ਮੈਚ ਦੌਰਾਨ ਨਾਈਟ ਵਾਲੀਬਾਲ ਕਲੱਬ ਦੇ ਖਿਡਾਰੀਆਂ ਗੁਰਮਿੰਦਰ ਸਿੰਘ ਗਰੇਵਾਲ, ਬਲਜਿੰਦਰ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ, ਜਗਦੀਪ ਸਿੰਘ, ਰਵਿੰਦਰ ਸਿੰਘ ਮਨੈਲਾ, ਦਵਿੰਦਰ ਸਿੰਘ ਮਨੈਲਾ ਅਤੇ ਜੋਗਿੰਦਰ ਪਾਲ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਜਿੱਤ ’ਤੇ ਨਾਈਟ ਵਾਲੀਬਾਲ ਕਲੱਬ ਖਮਾਣੋਂ ਦੇ ਸਮੂਹ ਖਿਡਾਰੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਟੀਮ ਨੂੰ ਵਧਾਈ ਦਿੱਤੀ। ਜੇਤੂ ਟੀਮਾਂ ਹੁਣ ਸਟੇਟ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ਵਿਚ ਹਿੱਸਾ ਲਵੇਗੀ। ਇਸ ਮੌਕੇ ਜਗਦੀਪ ਸਿੰਘ ਡੀ.ਪੀ.ਈ., ਯਾਦਵਿੰਦਰ ਸਿੰਘ ਯਾਦੂ, ਜਸਵੀਰ ਸਿੰਘ ਅਤੇ ਹੋਰ ਪ੍ਰਬੰਧਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਝੋਨੇ ਦੇ ਸੀਜ਼ਨ ’ਚ ਗੁਦਾਮਾਂ ਦੀ ਘਾਟ ਬਣੀ ਰਾਈਸ ਮਿੱਲਰਾਂ ਲਈ ਵੱਡੀ ਚੁਣੌਤੀ- ਰਮਨ ਗੁਪਤਾ ਅਗਲੀ ਖ਼ਬਰ ਸਰਵਾਈਕਲ ਤੇ ਗੋਡਿਆਂ ਦਾ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।