29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨਦਾਨ ਤੇ ਸਿਹਤ ਨਿਰੀਖਣ ਕੈਂਪ ਲਗਾਇਆ

ਘਨੌਰ, 28 ਸਤੰਬਰ (ਸਰਦਾਰਾ ਸਿੰਘ ਲਾਛੜੂ)-ਪਿੰਡ ਭੱਟਮਾਜਰਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਖ਼ੂਨਦਾਨ ਕੈਂਪ ਤੇ ਦੰਦਾਂ ਤੇ ਹੱਡੀਆਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿਚ ਪਿੰਡ ਦੇ ਜੰਮਪਲ ਨੌਜਵਾਨ ਕਿਸਾਨ ਆਗੂ ਜਸਪ੍ਰੀਤ ਸਿੰਘ (ਯੂ.

ਅਜੀਤ ਡੈਸਕ 29-09-2026
ਘਨੌਰ, 28 ਸਤੰਬਰ (ਸਰਦਾਰਾ ਸਿੰਘ ਲਾਛੜੂ)-ਪਿੰਡ ਭੱਟਮਾਜਰਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਖ਼ੂਨਦਾਨ ਕੈਂਪ ਤੇ ਦੰਦਾਂ ਤੇ ਹੱਡੀਆਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿਚ ਪਿੰਡ ਦੇ ਜੰਮਪਲ ਨੌਜਵਾਨ ਕਿਸਾਨ ਆਗੂ ਜਸਪ੍ਰੀਤ ਸਿੰਘ (ਯੂ.ਐੱਸ.ਏ.) ਤੇ ਸਮੂਹ ਪਿੰਡ ਵਾਸੀਆਂ ਤੇ ਨੌਜਵਾਨਾਂ ਨੇ ਅਹਿਮ ਭੂਮਿਕਾ ਨਿਭਾਈ। ਕੈਂਪ ਵਿੱਚ ਰਾਜ ਡੈਂਟਲ ਐਂਡ ਫਿਜ਼ੀਓਥੈਰੇਪੀ ਹਸਪਤਾਲ, ਲਾਈਫ਼ ਕੇਅਰ ਫ਼ਾਊਂਡੇਸ਼ਨ ਅਤੇ ਪਟਿਆਲਾ ਚੈਰੀਟੇਬਲ ਬਲੱਡ ਬੈਂਕ ਦੀਆਂ ਡਾਕਟਰੀ ਟੀਮਾਂ ਨੇ ਵਿਸ਼ੇਸ਼ ਸੇਵਾਵਾਂ ਦਿੱਤੀਆਂ। ਇਸ ਦੌਰਾਨ 32 ਦਾਨੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ, ਜਦਕਿ ਕਰੀਬ 150 ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਟੈਸਟ ਕੀਤੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਜ਼ਿਲ੍ਹਾ ਪਟਿਆਲਾ ਦੀ ਟੀਮ ਨੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਲੂਣਾ, ਜ਼ਿਲ੍ਹਾ ਕਮੇਟੀ ਮੈਂਬਰ ਸਤਪਾਲ ਸਿੰਘ ਮਹਿਮਦਪੁਰ ਅਤੇ ਬਲਾਕ ਘਨੌਰ ਦੇ ਪ੍ਰਧਾਨ ਹਰਜਿੰਦਰ ਸਿੰਘ ਛਿੰਦਾ ਨੇ ਖ਼ੁਦ ਖ਼ੂਨਦਾਨ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਦਲਜੀਤ ਸਿੰਘ ਕਾਲਾ (ਜ਼ਿਲ੍ਹਾ ਕਮੇਟੀ ਮੈਂਬਰ), ਗੁਰਪ੍ਰੀਤ ਸਿੰਘ ਸੀਲ (ਯੂਥ ਵਿੰਗ ਪ੍ਰਧਾਨ, ਬਲਾਕ ਘਨੌਰ), ਅਮਨਿੰਦਰ ਸਿੰਘ ਜਲਾਲਪੁਰ (ਯੂਥ ਆਗੂ), ਅਮਰੀਕ ਸਿੰਘ ਖ਼ਾਨਪੁਰ, ਜਸਵੀਰ ਸਿੰਘ ਚੰਦੂਆ (ਪ੍ਰੈੱਸ ਸਕੱਤਰ, ਬਲਾਕ ਰਾਜਪੁਰਾ), ਦਵਿੰਦਰ ਸਿੰਘ (ਸਰਪੰਚ ਸ਼ੇਖੂਪੁਰ), ਬਲਬੀਰ ਸਿੰਘ ਪੋਲਾ, ਦਿਲਸ਼ੇਰ ਸਿੰਘ, ਪ੍ਰਗਟ ਸਿੰਘ, ਰਾਜਵੀਰ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਸੋਨੀ ਸ਼ਾਹਪੁਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਨੌਜਵਾਨ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ- ਹਡਾਣਾ ਅਗਲੀ ਖ਼ਬਰ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਜੁਝਾਰ ਨਗਰ ’ਚ ‘ਆਪ’ ਵਰਕਰਾਂ ਨੇ ਫੜਿਆ ਕਾਂਗਰਸ ਦਾ ਹੱਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।