06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪ੍ਰਾਚੀਨ ਸ੍ਰੀ ਕ੍ਰਿਸ਼ਨਾ ਮੰਦਰ ‘ਨੰਦ ਕੇ ਅਨੰਦ ਭਯੋ ਜੈ ਕਨ੍ਹਈਆ ਲਾਲ ਕੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ

ਮੰਡੀ ਗੋਬਿੰਦਗੜ੍ਹ, 5 ਸਤੰਬਰ (ਇਕਬਾਲਦੀਪ ਸੰਧੂ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਪ੍ਰਾਚੀਨ ਸ੍ਰੀ ਕ੍ਰਿਸ਼ਨਾ ਮੰਦਰ ਗੋਲ ਮਾਰਕੀਟ ਮੰਡੀ ਗੋਬਿੰਦਗੜ੍ਹ ਨੂੰ ਸ੍ਰੀ ਕ੍ਰਿਸ਼ਨਾ ਮੰਦਰ ਪ੍ਰਬੰਧਕ ਸਭਾ ਦੁਆਰਾ ਪ੍ਰਧਾਨ ਪ੍ਰੇਮ ਬਾਂਸਲ ਦੀ ਪ੍ਰਧਾਨਗੀ ਹੇਠ ਰੰਗੀਨ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਮੌਕੇ ਮੰਦਰ ਦੇ ਪੁਜਾਰੀਆਂ ਪੰਡਿਤ ਅਸ਼ੋਕ ਸ਼ਰਮਾ ਤੇ ਪੰਡਿਤ ਸ਼ੁਭਮ ਸ਼ਰਮਾ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਕੀਤੀ।

ਸ੍ਰੀ ਕ੍ਰਿਸ਼ਨਾ ਮੰਦਰ ਵਿਚ ਮਨਾਈ ਕ੍ਰਿਸ਼ਨ ਜਨਮ-ਅਸ਼ਟਮੀ ਮੌਕੇ ਛੋਟਾ ਬਾਲਕ ਕ੍ਰਿਸ਼ਨ ਰੂਪ ਵਿਚ। ਅਜੀਤ ਤਸਵੀਰ 06-09-2026
ਮੰਡੀ ਗੋਬਿੰਦਗੜ੍ਹ, 5 ਸਤੰਬਰ (ਇਕਬਾਲਦੀਪ ਸੰਧੂ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਪ੍ਰਾਚੀਨ ਸ੍ਰੀ ਕ੍ਰਿਸ਼ਨਾ ਮੰਦਰ ਗੋਲ ਮਾਰਕੀਟ ਮੰਡੀ ਗੋਬਿੰਦਗੜ੍ਹ ਨੂੰ ਸ੍ਰੀ ਕ੍ਰਿਸ਼ਨਾ ਮੰਦਰ ਪ੍ਰਬੰਧਕ ਸਭਾ ਦੁਆਰਾ ਪ੍ਰਧਾਨ ਪ੍ਰੇਮ ਬਾਂਸਲ ਦੀ ਪ੍ਰਧਾਨਗੀ ਹੇਠ ਰੰਗੀਨ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਮੌਕੇ ਮੰਦਰ ਦੇ ਪੁਜਾਰੀਆਂ ਪੰਡਿਤ ਅਸ਼ੋਕ ਸ਼ਰਮਾ ਤੇ ਪੰਡਿਤ ਸ਼ੁਭਮ ਸ਼ਰਮਾ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਕੀਤੀ। ਮੰਦਰ ਵਿਚ ਬਹੁਤ ਹੀ ਸੁੰਦਰ ਤੇ ਆਕਰਸ਼ਕ ਝਾਕੀਆਂ ਬਣਾਈਆਂ ਗਈਆਂ ਸਨ ਅਤੇ ਮੰਦਰ ਦੇ ਬਾਹਰ ਸੰਕੀਰਤਨ ਦਾ ਵੀ ਆਯੋਜਨ ਕੀਤਾ ਗਿਆ ਸੀ। ਜਿਸ ਵਿਚ ਸੰਕੀਰਤਨ ਮੰਡਲ ਨੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਗੁਣਗਾਨ ਕੀਤਾ, ਜਿਸ ਵਿਚ ਵਿਸ਼ੇਸ਼ ਭਜਨ ਅਤੇ ਝਾਕੀਆਂ ਦਿਖਾਈਆਂ ਗਈਆਂ ਅਤੇ ਉਨ੍ਹਾਂ ’ਤੇ ਨਾਚ ਪੇਸ਼ ਕੀਤੇ ਗਏ। ਇਸ ਮੌਕੇ ’ਤੇ ਸ੍ਰੀ ਕ੍ਰਿਸ਼ਨਾ ਮੰਦਰ ਪ੍ਰਬੰਧਨ ਕਮੇਟੀ ਨੇ 12 ਵਜੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਆਰਤੀ ਕੀਤੀ ਅਤੇ ਸ੍ਰੀ ਕ੍ਰਿਸ਼ਨ ਦਾ ਜਨਮ ਦਿਖਾਇਆ ਗਿਆ। ਜਨਮ ਤੋਂ ਬਾਅਦ ਆਏ ਸਾਰੇ ਸ਼ਰਧਾਲੂਆਂ ਨੂੰ ਮੱਖਣ ਮਿਸ਼ਰੀ, ਧਨੀਆ, ਸੇਬ ਅਤੇ ਚਰਨਾਮ੍ਰਿਤ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਪ੍ਰੇਮ ਚੰਦ ਬਾਂਸਲ, ਦਵਿੰਦਰ ਪਰਾਸ਼ਰ, ਅਨਿਲ ਅਗਰਵਾਲ, ਓਮ ਰਤਨ ਦਾਤਾ, ਨਿਤਿਨ ਸੱਗੜ, ਰਾਜਨ ਜਿੰਦਲ, ਨਰਿੰਦਰ ਭਾਟੀਆ, ਸੰਜੇ ਗਰਗ, ਗੌਰਵ ਲਾਂਬਾ, ਵਿਸ਼ਾਲ ਗੁਪਤਾ, ਵਿਨੋਦ ਗੋਇਲ, ਸੰਜੀਵ ਭਾਟੀਆ, ਪਵਨ ਜਿੰਦਲ, ਅਸ਼ੋਕ ਸ਼ਰਮਾ, ਅੰਕਿਤ ਸ਼ਰਮੀਲਾ, ਸੰਦੀਪ ਸ਼ਰਮਾ, ਰਾਜਨ ਸ਼ਰਮਾ, ਰਾਜਨ ਸਿੰਘ, ਅਮਨ ਸ਼ਰਮਾ, ਕਨੂੰ ਸ਼ਰਮਾ, ਵਿਨੈ ਸੋਫਤ, ਕੇਵਲ ਕ੍ਰਿਸ਼ਨ ਬੱਤਾ, ਵਰਿੰਦਰ ਕੌਸ਼ਲ, ਦੀਪਕ ਕੁਮਾਰ, ਸੁਰੇਸ਼ ਸੋਈ ਤੋਂ ਇਲਾਵਾ ਸ਼ਿਵ ਭਗਤਜਨ ਸੇਵਾ ਸੰਮਤੀ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰੀਤ ਨਗਰ ਦੇ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਖੇ ਮਨਾਈ ਜਨਮ ਅਸ਼ਟਮੀ ਅਗਲੀ ਖ਼ਬਰ ‘ ਹਰ ਘਰ ਝੰਡਾ, ਹਰ ਘਰ ਪੰਜਾ’ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।