04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੁੱਖ ਮੰਤਰੀ ਦੀ 10 ਲੱਖੀ ਬੀਮਾ ਯੋਜਨਾ ਲੱਗੀ ਦਮ ਤੋੜਨ, ਮਰੀਜ਼ ਨੂੰ ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਤੋਂ ਮਿਲਿਆ ਕੋਰਾ ਜਵਾਬ

ਸਮਾਣਾ, 3 ਸਤੰਬਰ (ਸਾਹਿਬ ਸਿੰਘ)- ‘ਸਮਾਣਾ ਦੇ ਜਸਵੰਤ ਸਿੰਘ ਨੇ ਮਹੀਨਾ ਪਹਿਲਾਂ ਆਪਣੀ ਪਤਨੀ ਦੇ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਸਮਾਣਾ ਦੇ ਇਕ ਨਿੱਜੀ ਹਸਪਤਾਲ ਤੋਂ ਕਰਵਾਇਆ ਸੀ। ਪੂਰੀ ਤਰ੍ਹਾਂ ਮੁਫ਼ਤ ਹੋਏ ਇਸ ਅਪ੍ਰੇਸ਼ਨ ਕਾਰਨ ਉਹ ਖੁਸ਼ ਸੀ ਪਰ ਅੱਜ ਉਸੇ ਨਿੱਜੀ ਹਸਪਤਾਲ ਨੇ ਰਮਨਦੀਪ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਰਣਬੀਰਪੁਰਾ ਉਰਫ਼ ਕੌਰਜੀਵਾਲਾ ਜ਼ਿਲ੍ਹਾ ਪਟਿਆਲਾ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਹੈ ਕਿ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਮੁੱਖ ਮੰਤਰੀ ਦੀ ਸਿਹਤ ਬੀਮਾ ਯੋਜਨਾ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ।’

ਅਜੀਤ ਡੈਸਕ 04-09-2026
ਸਮਾਣਾ, 3 ਸਤੰਬਰ (ਸਾਹਿਬ ਸਿੰਘ)- ‘ਸਮਾਣਾ ਦੇ ਜਸਵੰਤ ਸਿੰਘ ਨੇ ਮਹੀਨਾ ਪਹਿਲਾਂ ਆਪਣੀ ਪਤਨੀ ਦੇ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਸਮਾਣਾ ਦੇ ਇਕ ਨਿੱਜੀ ਹਸਪਤਾਲ ਤੋਂ ਕਰਵਾਇਆ ਸੀ। ਪੂਰੀ ਤਰ੍ਹਾਂ ਮੁਫ਼ਤ ਹੋਏ ਇਸ ਅਪ੍ਰੇਸ਼ਨ ਕਾਰਨ ਉਹ ਖੁਸ਼ ਸੀ ਪਰ ਅੱਜ ਉਸੇ ਨਿੱਜੀ ਹਸਪਤਾਲ ਨੇ ਰਮਨਦੀਪ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਰਣਬੀਰਪੁਰਾ ਉਰਫ਼ ਕੌਰਜੀਵਾਲਾ ਜ਼ਿਲ੍ਹਾ ਪਟਿਆਲਾ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਹੈ ਕਿ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਮੁੱਖ ਮੰਤਰੀ ਦੀ ਸਿਹਤ ਬੀਮਾ ਯੋਜਨਾ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ।’ ਜ਼ਿਕਰਯੋਗ ਹੈ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ‘ਆਪ’ ਦਾ ਪਾਇਲਟ ਪ੍ਰੋਜੈਕਟ ਹੈ ਅਤੇ ਇਸ ਦਾ ਪ੍ਰਚਾਰ ਧੂਮ-ਧੜਕੇ ਨਾਲ ਕੀਤਾ ਜਾ ਰਿਹਾ ਹੈ। 22 ਜਨਵਰੀ 2026 ਨੂੰ ਲਾਗੂ ਕੀਤੀ ਇਸ ਸਕੀਮ ਦੇ ਥੱਲੇ 10 ਲੱਖ ਰੁਪਏ ਤੱਕ ਮਰੀਜ਼ ਦਾ ਇਲਾਜ ਮੁਫ਼ਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਇਸ ਅਧੀਨ 2300-2500 ਬੀਮਾਰੀਆਂ ਦਾ ਮੁਫ਼ਤ ਇਲਾਜ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਪਾਇਲਟ ਪ੍ਰੋਜੈਕਟ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਸਕੀਮ ਸ਼ੁਰੂ ਕੀਤੀ ਗਈ। ਅਜਿਹੇ ਵਿਚ ਰਮਨਦੀਪ ਕੌਰ ਦੇ ਮਾਮਲੇ ਨੇ ਯੋਜਨਾ ਦੇ ਅਮਲੀ ਪੱਖ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵਲੋਂ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਦੇਣ ਦੀ ਸਹੂਲਤ ਦਿੱਤੀ ਗਈ ਹੈ ਤਾਂ ਮਰੀਜ਼ ਨੂੰ ਲੋੜੀਂਦੇ ਅਪ੍ਰੇਸ਼ਨ ਲਈ ਹਸਪਤਾਲ ਵਲੋਂ ਕੋਰਾ ਜਵਾਬ ਨਹੀਂ ਮਿਲਣਾ ਚਾਹੀਦਾ। ਜਦੋਂ ਹਸਪਤਾਲ ਨਾਲ ਅਸਲੀਅਤ ਜਾਣਨ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪਹਿਲਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਕਰਦੇ ਸਨ, ਪਰ ਹੁਣ ਇਕ ਪੱਤਰ ਰਾਹੀਂ ਪਿੱਤੇ ਦੀ ਪੱਥਰੀ ਦਾ ਇਲਾਜ ਇਸ ਸਕੀਮ ਅਧੀਨ ਬੰਦ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪੰਜਾਬ ਦੇ ਸਿਹਤ ਮੰਤਰੀ ਡਾ . ਬਲਬੀਰ ਸਿੰਘ ਦਾ ਪੱਖ ਜਾਣਨ ਲਈ ਉਨ੍ਹਾਂ ਨੂੰ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਇਕ ਵਾਰ ਫ਼ੋਨ ਚੁੱਕਿਆ ਨਹੀਂ ਤੇ ਦੂਸਰੀ ਵਾਰ ਕੱਟ ਦਿੱਤਾ ਗਿਆ।
ਪਿਛਲੀ ਖ਼ਬਰ ਦੀਪ ਇੰਗਲਿਸ਼ ਮਾਡਲ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਲੁਧਿਆਣਾ ਵਿਖੇ ਇੰਜੀਨੀਅਰਜ ਮੀਟਿੰਗ 5 ਨੂੰ- ਦਿਲਪ੍ਰੀਤ ਸਿੰਘ ਲੋਹਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।