ਲੁਧਿਆਣਾ ਵਿਖੇ ਇੰਜੀਨੀਅਰਜ ਮੀਟਿੰਗ 5 ਨੂੰ- ਦਿਲਪ੍ਰੀਤ ਸਿੰਘ ਲੋਹਟ
ਖਮਾਣੋਂ, 3 ਸਤੰਬਰ (ਜੋਗਿੰਦਰ ਪਾਲ)- ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵਲੋਂ ਸਬੰਧਿਤ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ. ਟੀ.)
ਖਮਾਣੋਂ, 3 ਸਤੰਬਰ (ਜੋਗਿੰਦਰ ਪਾਲ)- ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵਲੋਂ ਸਬੰਧਿਤ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ.ਟੀ.) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵਲੋਂ 5 ਸਤੰਬਰ ਨੂੰ ਸਵੇਰੇ 11 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਇੰਜੀਨੀਅਰਜ਼ ਮਿਲਣੀ ਰੱਖੀ ਗਈ ਹੈ। ਇਸ ਇੰਜੀਨੀਅਰਜ਼ ਮਿਲਣੀ ਵਿਚ ਸਮੂਹ ਜਮਾਤ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਇੰਜੀਨੀਅਰ ਸਾਥੀਆਂ ਦਾ ਸਨਮਾਨ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਇੰਜ. ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਤੇ ਵਰਕਿੰਗ ਚੇਅਰਮੈਨ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਨੇ ਦੱਸਿਆ ਕਿ ਰਾਜ ਦੇ ਸਮੂਹ ਇੰਜੀਨੀਅਰਿੰਗ ਵਿਭਾਗਾਂ, ਬੋਰਡਾਂ, ਸਥਾਨਕ ਸਰਕਾਰ ਵਿਭਾਗ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਵਿਚ ਸੇਵਾ ਨਿਭਾ ਰਹੇ ਸਮਰਪਿਤ ਇੰਜੀਨੀਅਰ ਸਾਥੀ ਤੇ ਸੇਵਾ ਮੁਕਤ ਇੰਜੀਨੀਅਰ ਜਥੇਬੰਦਕ ਆਗੂ ਵੀ ਇਸ ਸਮੇਂ ਸ਼ਾਮਲ ਹੋਣਗੇ। ਇਸ ਸਮੇਂ ਇੰਜੀਨੀਅਰ ਵਰਗ ਦੀਆਂ ਭਖਦੀਆਂ ਪ੍ਰਮੁੱਖ ਜਮਾਤੀ ਮੰਗਾਂ, ਮਸਲਿਆਂ ਤੇ ਸੁਹਿਰਦਤਾ ਨਾਲ ਇੰਜ. ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਅਤੇ ਵਰਕਿੰਗ ਚੇਅਰਮੈਨ ਕੌਂਸਲ, ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਂਸਲ, ਇੰਜ. ਪਲਵਿੰਦਰ ਸਿੰਘ ਪੰਧੇਰ ਸਕੱਤਰ ਜਨਰਲ, ਇੰਜ. ਮਹਿੰਦਰ ਕੁਮਾਰ ਡਾਬੀ ਜਨਰਲ ਸਕੱਤਰ ਡੀ.ਈ.ਏ, ਇੰਜ.ਕੁਲਬੀਰ ਸਿੰਘ ਬੈਨੀਪਾਲ ਸੂਬਾ ਵਰਕਿੰਗ ਪ੍ਰਧਾਨ ਆਗੂਆਂ ਦੀ ਅਗਵਾਈ ਹੇਠ ਵਿਚਾਰਾਂ ਕਰਕੇ ਇਨ੍ਹਾਂ ਜਾਇਜ਼, ਵਾਜਬ ਅਤੇ ਹੱਕੀ ਮੰਗਾਂ ਦੇ ਹੱਲ ਲਈ ਯੋਗ ਉਸਾਰੂ ਉਪਰਾਲੇ ਕਰਨ ਹਿਤ ਭਵਿੱਖੀ ਰਣਨੀਤੀ ਉਲੀਕੀ ਜਾਵੇਗੀ।