28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਾਤਾ ਗੁਜਰੀ ਕਾਲਜ ਦੀ ਕੈਮੀਕਲ ਐਸੋਸੀਏਸ਼ਨ ਵਲੋਂ ਅਹੁਦੇਦਾਰਾਂ ਦੀ ਚੋਣ

ਫ਼ਤਹਿਗੜ੍ਹ ਸਾਹਿਬ, 26 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਵਲੋਂ ਸੈਸ਼ਨ 2026-27 ਲਈ ਵਿਭਾਗ ਦੇ ਵਿਦਿਆਰਥੀਆਂ ਲਈ ਕੈਮੀਕਲ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਇਸ ਚੋਣ ਵਿਚ ਐੱਮ.

ਅਜੀਤ ਡੈਸਕ 27-08-2026
ਫ਼ਤਹਿਗੜ੍ਹ ਸਾਹਿਬ, 26 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਵਲੋਂ ਸੈਸ਼ਨ 2026-27 ਲਈ ਵਿਭਾਗ ਦੇ ਵਿਦਿਆਰਥੀਆਂ ਲਈ ਕੈਮੀਕਲ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਇਸ ਚੋਣ ਵਿਚ ਐੱਮ.ਐੱਸ.ਸੀ. ਕੈਮਿਸਟਰੀ ਭਾਗ-ਦੂਸਰਾ ਦੀ ਗੁਰਪ੍ਰੀਤ ਕੌਰ ਨੂੰ ਪ੍ਰਧਾਨ, ਬੀ.ਐਸ.ਸੀ. ਨਾਨ-ਮੈਡੀਕਲ ਭਾਗ ਤੀਸਰਾ ਦੀ ਗੁਰਲੀਨ ਕੌਰ ਨੂੰ ਉਪ ਪ੍ਰਧਾਨ, ਬੀ.ਐਸ.ਸੀ. ਆਨਰਜ਼ ਕੈਮਿਸਟਰੀ ਭਾਗ ਦੂਸਰਾ ਦੀ ਖ਼ੁਸ਼ੀ ਨੂੰ ਸਕੱਤਰ, ਬੀ.ਐਸ.ਸੀ.ਆਨਰਜ਼ ਕੈਮਿਸਟਰੀ ਭਾਗ ਦੂਸਰਾ ਦੀ ਯਚਿਕਾ ਨੂੰ ਜੁਆਇੰਟ ਸਕੱਤਰ, ਬੀ.ਐੱਸ.ਸੀ. ਫਿਜ਼ੀਕਲ ਸਾਇੰਸਜ਼ ਦੀ ਸੁਨੈਨਾ ਨੂੰ ਵਿੱਤ ਸਕੱਤਰ ਅਤੇ ਐੱਮ.ਐੱਸ.ਸੀ. ਕੈਮਿਸਟਰੀ ਭਾਗ-ਪਹਿਲਾ ਦੀ ਗੁਰਨੂਰ ਕੌਰ ਨੂੰ ਖ਼ਜ਼ਾਨਚੀ ਘੋਸ਼ਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕੈਮੀਕਲ ਐਸੋਸੀਏਸ਼ਨ ਲਈ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕੈਮੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਸੁਸਾਇਟੀ ਦੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਕੀਤੀ ਗਈ ਹੈ। ਕੈਮੀਕਲ ਐਸੋਸੀਏਸ਼ਨ ਦੇ ਅਧਿਆਪਕ ਇੰਚਾਰਜ ਡਾ. ਮਨਪ੍ਰੀਤ ਕੌਰ (ਕਨਵੀਨਰ) ਅਤੇ ਪ੍ਰੋ. ਗੁਰਲੀਨ ਕੌਰ ਨੇ ਅਹੁਦੇਦਾਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਐਸੋਸੀਏਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਕੈਮਿਸਟਰੀ ਵਿਭਾਗ ਦੇ ਪ੍ਰੋ. ਸਿਮਰਤ ਕੌਰ, ਡਾ. ਕਿਰਨ, ਡਾ. ਕੁਲਦੀਪ ਕੌਰ, ਪ੍ਰੋ. ਸੀਮਾ ਮਹੇਸ਼ਵਰੀ, ਡਾ. ਪ੍ਰੀਤੀ ਕੁੱਕੜ, ਪ੍ਰੋ. ਸ਼ੋਏਬ ਰਸ਼ੀਦ ਅਤੇ ਸਮੂਹ ਵਿਦਿਆਰਥੀ ਮੌਜੂਦ ਸਨ।
ਪਿਛਲੀ ਖ਼ਬਰ ਖੀਰ ਦਾ ਲੰਗਰ ਲਗਾਇਆ ਅਗਲੀ ਖ਼ਬਰ ਕਰਮਚਾਰੀ ਦਲ ਭਗੜਾਣਾ ਵਲੋਂ ਅੱਜ ਮਹਾਂ ਹੜਤਾਲ ਨੂੰ ਪੂਰਨ ਹਮਾਇਤ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।