ਖਿੜਕੀਆਂ ’ਤੇ ਸ਼ੀਸ਼ੇ ਲਗਾਉਣ ਦਾ ਝਾਂਸਾ ਦੇ ਕੇ ਠੱਗੇ 11.50 ਲੱਖ
ਪਟਿਆਲਾ, 26 ਅਗਸਤ (ਮਨਦੀਪ ਸਿੰਘ ਖਰੌੜ)- ਮੋਹਾਲੀ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਮਕਾਨ ਲਈ ਐਲੂਮੀਨੀਅਨ ਦੀ ਖਿੜਕੀਆਂ ਬਣਾਉਣ ਅਤੇ ਸ਼ੀਸ਼ੇ ਲਗਾਉਣ ਦਾ ਝਾਂਸਾ ਦੇ ਕੇ ਉਸ ਤੋਂ 11. 50 ਲੱਖ ਰੁਪਏ ਲੈਣ ਦੇ ਮਾਮਲੇ ਵਿਚ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ।
ਅਜੀਤ ਡੈਸਕ
27-08-2026