22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਬੰਦ ਦੇ ਸੱਦੇ ਦਾ ਪੇਂਡੂ ਇਲਾਕਿਆਂ ਵਿਚ ਰਿਹਾ ਮਿਲਿਆ ਜੁਲਿਆ ਜਿਹਾ ਅਸਰ

ਅਰਨੋਂ, 21 ਅਗਸਤ (ਦਰਸ਼ਨ ਸਿੰਘ ਪਰਮਾਰ)-ਕੌਮੀ ਇਨਸਾਫ਼ ਮੋਰਚੇ ਦੇ ਸਵੇਰੇ ਸੱਤ ਵਜੇ ਤੋਂ ਬਾਦ ਦੁਪਹਿਰ ਦੋ ਵਜੇ ਤਕ ਦੇ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਜਿਥੇ ਸਹਿਰੀ ਇਲਾਕਿਆਂ ਵਿਚ ਪੂਰਨ ਤੌਰ ’ਤੇ ਅਸਰ ਵੇਖਣ ਨੂੰ ਮਿਲਿਆ ਪਰ ਪੇਂਡੂ ਇਲਾਕਿਆਂ ਵਿਚ ਇਸ ਦਾ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ। ਇਲਾਕੇ ਦੇ ਪੇਂਡੂ ਬਾਜ਼ਾਰ ਆਮ ਦਿਨਾਂ ਵਾਂਗ ਖੁਲ੍ਹੇ ਰਹੇ ਦੁਕਾਨਦਾਰਾਂ ਵਲੋਂ ਸਵੇਰ ਵੇਲੇ ਤਾਂ ਕੁਝ ਸਮਾਂ ਆਪਣੀਆਂ ਦੁਕਾਨਾਂ ਆਦਿ ਬੰਦ ਰੱਖੀਆਂ ਗਈਆਂ ਪਰ ਹੌਲੀ-ਹੌਲੀ ਦੇਖਾ-ਦੇਖੀ ਆਪੋ ਆਪਣੀਆਂ ਦੁਕਾਨਾਂ ਪੂਰਣ ਤੌਰ ’ਤੇ ਖੋਲ ਲਈਆਂ ਗਈਆਂ ਅਤੇ ਨਾ ਹੀ ਕਿਸੇ ਜਥੇਬੰਦੀ ਵਲੋਂ ਇਕੱਠੀਆਂ ਹੋ ਕੇ ਕੋਈ ਰੋਸ ਮੁਜ਼ਾਹਰਾ ਕਰਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਅਜੀਤ ਡੈਸਕ 22-08-2026
ਅਰਨੋਂ, 21 ਅਗਸਤ (ਦਰਸ਼ਨ ਸਿੰਘ ਪਰਮਾਰ)-ਕੌਮੀ ਇਨਸਾਫ਼ ਮੋਰਚੇ ਦੇ ਸਵੇਰੇ ਸੱਤ ਵਜੇ ਤੋਂ ਬਾਦ ਦੁਪਹਿਰ ਦੋ ਵਜੇ ਤਕ ਦੇ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਜਿਥੇ ਸਹਿਰੀ ਇਲਾਕਿਆਂ ਵਿਚ ਪੂਰਨ ਤੌਰ ’ਤੇ ਅਸਰ ਵੇਖਣ ਨੂੰ ਮਿਲਿਆ ਪਰ ਪੇਂਡੂ ਇਲਾਕਿਆਂ ਵਿਚ ਇਸ ਦਾ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ। ਇਲਾਕੇ ਦੇ ਪੇਂਡੂ ਬਾਜ਼ਾਰ ਆਮ ਦਿਨਾਂ ਵਾਂਗ ਖੁਲ੍ਹੇ ਰਹੇ ਦੁਕਾਨਦਾਰਾਂ ਵਲੋਂ ਸਵੇਰ ਵੇਲੇ ਤਾਂ ਕੁਝ ਸਮਾਂ ਆਪਣੀਆਂ ਦੁਕਾਨਾਂ ਆਦਿ ਬੰਦ ਰੱਖੀਆਂ ਗਈਆਂ ਪਰ ਹੌਲੀ-ਹੌਲੀ ਦੇਖਾ-ਦੇਖੀ ਆਪੋ ਆਪਣੀਆਂ ਦੁਕਾਨਾਂ ਪੂਰਣ ਤੌਰ ’ਤੇ ਖੋਲ ਲਈਆਂ ਗਈਆਂ ਅਤੇ ਨਾ ਹੀ ਕਿਸੇ ਜਥੇਬੰਦੀ ਵਲੋਂ ਇਕੱਠੀਆਂ ਹੋ ਕੇ ਕੋਈ ਰੋਸ ਮੁਜ਼ਾਹਰਾ ਕਰਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪਰੰਤੂ ਆਵਾਜਾਈ ਤਕਰੀਬਨ ਪੂਰਨ ਤੌਰ ’ਤੇ ਬੰਦ ਹੀ ਰਹੀ ਕੇਵਲ ਕੁੱਝ ਇਕ ਸਰਕਾਰੀ ਬੱਸਾਂ ਜਰੂਰ ਚਲ ਰਹੀਆਂ ਸਨ। ਇਸ ਦੌਰਾਨ ਇਲਾਕੇ ਵਿਚ ਅਮਨ ਅਮਾਨ ਬਣਿਆ ਰਿਹਾ।
ਪਿਛਲੀ ਖ਼ਬਰ ਬੰਦ ਦੇ ਸੱਦੇ ’ਤੇ ਸਨੌਰ ਮੁਕੰਮਲ ਬੰਦ ਅਗਲੀ ਖ਼ਬਰ ਵਿਕਰਾਂਤ ਕੁਮਾਰ ਤੇ ਜਸਦੀਪ ਸੋਖਲ ਵਾਸੀ ਇਟਲੀ ਨੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਈ। ਵਸਤੂਆਂ ਦੀਆਂ ਵਧਾਈਆਂ ਕੀਮਤਾਂ ਵਾਪਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।