21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜੈ ਮਾਂ ਨੈਣਾ ਦੇਵੀ ਲੰਗਰ ਕਮੇਟੀ ਵਲੋਂ ਵਿਸ਼ਾਲ ਕੰਜਕ ਪੂਜਨ ਤੇ ਮਾਤਾ ਦੀ ਚੌਂਕੀ ਦਾ ਆਯੋਜਨ

ਬਸੀ ਪਠਾਣਾਂ, 20 ਅਗਸਤ (ਰਾਜਿੰਦਰ ਸ਼ਰਮਾ)-ਸ੍ਰੀ ਊਸ਼ਾ ਮਾਤਾ ਮੰਦਰ ਬਸੀ ਪਠਾਣਾਂ ਵਿਖੇ ਜੈ ਮਾਂ ਨੈਣਾਂ ਦੇਵੀ ਲੰਗਰ ਕਮੇਟੀ ਸੰਗਰੂਰ ਵਲੋਂ ਕਮੇਟੀ ਪ੍ਰਧਾਨ ਨਰੇਸ਼ ਗੋਇਲ ਦੀ ਅਗਵਾਈ ਹੇਠ ਵਿਸ਼ਾਲ ਕੰਜਕ ਪੂਜਨ ਤੇ ਮਾਤਾ ਸ੍ਰੀ ਨੈਣਾ ਦੇਵੀ ਦੀ ਚੌਂਕੀ ਦਾ ਆਯੋਜਨ ਸ਼ਰਧਾ ਨਾਲ ਕੀਤਾ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 21-08-2026
ਬਸੀ ਪਠਾਣਾਂ, 20 ਅਗਸਤ (ਰਾਜਿੰਦਰ ਸ਼ਰਮਾ)-ਸ੍ਰੀ ਊਸ਼ਾ ਮਾਤਾ ਮੰਦਰ ਬਸੀ ਪਠਾਣਾਂ ਵਿਖੇ ਜੈ ਮਾਂ ਨੈਣਾਂ ਦੇਵੀ ਲੰਗਰ ਕਮੇਟੀ ਸੰਗਰੂਰ ਵਲੋਂ ਕਮੇਟੀ ਪ੍ਰਧਾਨ ਨਰੇਸ਼ ਗੋਇਲ ਦੀ ਅਗਵਾਈ ਹੇਠ ਵਿਸ਼ਾਲ ਕੰਜਕ ਪੂਜਨ ਤੇ ਮਾਤਾ ਸ੍ਰੀ ਨੈਣਾ ਦੇਵੀ ਦੀ ਚੌਂਕੀ ਦਾ ਆਯੋਜਨ ਸ਼ਰਧਾ ਨਾਲ ਕੀਤਾ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਭਜਨ ਗਾਇਕਾ ਨੇਹਾ ਸ਼ਰਮਾ ਤੇ ਜਯਾ ਸ਼ਰਮਾ ਨੇ ਮਾਂ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ’ਚ ਭਗਤੀ ਰੰਗ ਵਿਚ ਰੰਗਿਆ ਅਤੇ ਮੰਦਰ ਦਾ ਸਮੁੱਚਾ ਵਾਤਾਵਰਨ ਮਾਂ ਭਗਵਤੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਕਮੇਟੀ ਪ੍ਰਧਾਨ ਨਰੇਸ਼ ਗੋਇਲ ਨੇ ਸਮੂਹ ਸੇਵਾਦਾਰਾਂ, ਸਾਧਵੀਆਂ ’ਚ ਸ਼ੀਤਲ ਜੋਤੀ ਮਾਂ ਤੇ ਰੇਸ਼ਮ ਜੋਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੈ ਮਾਂ ਨੈਣਾਂ ਦੇਵੀ ਲੰਗਰ ਕਮੇਟੀ ਸੰਗਰੂਰ ਵਲੋਂ ਇਹ 13ਵਾਂ ਲੰਗਰ ਲਗਾਇਆ ਗਿਆ ਹੈ, ਜੋ 21 ਅਗਸਤ ਤੱਕ ਨਿਰੰਤਰ ਜਾਰੀ ਰਹੇਗਾ। ਸਮਾਗਮ ਦੌਰਾਨ ਚੇਅਰਮੈਨ ਵਿਜੈ ਕੁਮਾਰ ਹੈਪੀ, ਪ੍ਰਧਾਨ ਨਰੇਸ਼ ਗੋਇਲ, ਉਪ ਪ੍ਰਧਾਨ ਤੁਸ਼ਾਰ ਕੁਮਾਰ, ਸਕੱਤਰ ਅਮਨ ਕੁਮਾਰ ਭੱਲਾ, ਖ਼ਜ਼ਾਨਚੀ ਅਜੈ ਕੁਮਾਰ, ਜਤਿੰਦਰ ਕੁਮਾਰ ਬਿੱਲੂ, ਵਰਿੰਦਰ ਗਰਗ, ਨਵੀਨ ਕੁਮਾਰ ਸਿੰਗਲਾ, ਦੀਪਕ ਗੋਇਲ, ਜਸਪਾਲ ਜੱਸੂ, ਚਰਨ ਪਾਲ, ਸੁਰੇਸ਼ ਪਾਲ ਮੀਨੂੰ, ਐਡ. ਰਾਜਿੰਦਰ ਕੁਮਾਰ, ਸੁਮਿਤ ਗਰਗ, ਪਰਮਜੀਤ, ਤਰਸੇਮ ਕਾਲੜਾ, ਹਰੀ ਓਮ ਜਿੰਦਲ, ਕਮਲੇਸ਼ ਬਿੱਟੂ, ਦਵਿੰਦਰ ਕਾਂਸਲ, ਸੋਹਣ ਲਾਲ ਲੱਕੀ, ਰਾਜ ਕੁਮਾਰ, ਰੂਬਲ ਸਮੇਤ ਬਾਲ ਭਾਰਤੀ ਸਕੂਲ ਤੇ ਸੰਤ ਹਰਨਾਮ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਪਿਛਲੀ ਖ਼ਬਰ ਮੀਟਿੰਗਾਂ ਮੁਲਤਵੀ ਕਰਨ ਦੇ ਵਿਰੋਧ ’ਚ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੇ ਲਾਰਿਆਂ ਦੀ ਫੂਕੀ ਪੰਡ ‘ਅਜੀਤ’ ਦੇ ਕੰਪਿਊਟਰ ਆ... ਅਗਲੀ ਖ਼ਬਰ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨੇ ਪੰਜਾਬ ਬੰਦ ਦਾ ਕੀਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।