20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪਲੇ ਵੇਜ਼ ਸਕੂਲ ’ਚ ‘ਲੌਂਚਿੰਗ ਐਂਡ ਓਰੀਐਂਟੇਸ਼ਨ ਆਫ਼ ਸਰਬੱਤ ਏ.ਆਈ. ਇੰਨ ਪੰਜਾਬ’ ਇਵੈਂਟ ਕਰਵਾਇਆ

ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਲੇ ਵੇਜ਼ ਸੀਨੀਅਰ ਸੰਕੈਂਡਰੀ ਸਕੂਲ, ਪਟਿਆਲਾ ਵਿਖੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਮੋਹਾਲੀ ਵਲੋਂ ‘ਲੌਂਚਿੰਗ ਐਂਡ ਓਰੀਐਂਟੇਸ਼ਨ ਆਫ਼ ਸਰਬੱਤ ਏ. ਆਈ.

ਅਜੀਤ ਡੈਸਕ 20-08-2026
ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਲੇ ਵੇਜ਼ ਸੀਨੀਅਰ ਸੰਕੈਂਡਰੀ ਸਕੂਲ, ਪਟਿਆਲਾ ਵਿਖੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਮੋਹਾਲੀ ਵਲੋਂ ‘ਲੌਂਚਿੰਗ ਐਂਡ ਓਰੀਐਂਟੇਸ਼ਨ ਆਫ਼ ਸਰਬੱਤ ਏ.ਆਈ. ਇੰਨ ਪੰਜਾਬ’ ਇਵੈਂਟ ਕਰਵਾਇਆ ਗਿਆ। ਇਸ ਇਵੈਂਟ ਦਾ ਸਾਰਾ ਪ੍ਰਬੰਧ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਡਾਕਟਰ ਰਾਜਦੀਪ ਸਿੰਘ, ਡਾਇਰੈਕਟਰ ਹਰਲੀਨ ਕੌਰ ਅਤੇ ਪ੍ਰਿੰਸੀਪਲ ਰਕਸ਼ਾ ਵਰਮਾ ਦੇਖ-ਰੇਖ ਵਿਚ ਕੀਤਾ ਗਿਆ। ਇਸ ਮੌਕੇ 129 ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕ ਐਰੀਐਨਟੇਸ਼ਨ ਵਿਚ ਸ਼ਾਮਿਲ ਹੋਣ ਲਈ ਪਹੁੰਚੇ। ਏ.ਆਈ. ਪ੍ਰੋਜੈਕਟ ਜੁਲਾਈ 2026 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ। ਇਸ ਨਾਲ ਪੰਜਾਬ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿਸ ਨੇ ਕਲਾਸ 1 ਤੋਂ ਕਲਾਸ 12 ਤੱਕ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨੂੰ ਇਕ ਮੁੱਖ ਅਤੇ ਨਿਯਮਤ ਸਕੂਲੀ ਵਿਸ਼ੇ ਵਜੋਂ ਸ਼ਾਮਲ ਕੀਤਾ ਹੈ। ਇਸ ਯੋਜਨਾ ਦਾ ਉਦੇਸ਼ 25,172 ਸਕੂਲਾਂ ਦੇ ਲਗਭਗ 31.5 ਲੱਖ ਵਿਦਿਆਰਥੀਆਂ ਤੱਕ ਪਹੁੰਚ ਬਣਾਉਣਾ ਹੈ ਇਹ ਕਲਾਸ ਪਹਿਲੀ ਤੋਂ ਬਾਰਵੀਂ ਤੱਕ ਏ.ਆਈ. ਦੀ ਪੜ੍ਹਾਈ ਸ਼ੁਰੂ ਕੀਤੀ ਜਾਵੇਗੀ। ਇਸ ਲਈ ਸਰਕਾਰੀ ਅਤੇ ਸੰਬੰਧਿਤ ਪ੍ਰਾਈਵੇਟ ਸਕੂਲਾਂ ਵਿਚ ਲਾਜ਼ਮੀ ਕੰਪਿਊਟਰ ਸਾਇੰਸ ਦੇ ਸਿਲੇਬਸ ਵਿਚ ਏ.ਆਈ. ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਡੀਪੂ ਦੇ ਮੈਨੇਜਰ ਅਮਰੀਕ ਸਿੰਘ ਅਤੇ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਵੀ ਸ਼ਾਮਿਲ ਹੋਏ।
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੀਆਂ 7 ਚੋਟੀਆਂ ’ਤੇ ਚੜ੍ਹਾਏ ਨਿਸ਼ਾਨ ਸਾਹਿਬ ਅਗਲੀ ਖ਼ਬਰ ਵਿਧਾਇਕ ਲਖਵੀਰ ਸਿੰਘ ਰਾਏ ਨੇ ਜੀ.ਟੀ. ਰੋਡ ਬਾੜਾ ਵਿਖੇ ਸਵਾਰੀਆਂ ਦੇ ਬੈਠਣ ਲਈ ਬਣੇ ਨਵੇਂ ਸ਼ੈਡ ਦਾ ਉਦਘਾਟਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।