17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬਾਬਾ ਬੁੱਧ ਦਾਸ ਜੀ ਦੀ 59ਵੀਂ ਬਰਸੀ ਦੇ ਸਮਾਗਮ ਅੱਜ, ਤਿਆਰੀਆਂ ਮੁਕੰਮਲ-ਮਹੰਤ ਡਾ. ਆਫ਼ਤਾਬ ਸਿੰਘ

ਬਸੀ ਪਠਾਣਾਂ,16 ਅਗਸਤ ( ਰਾਜਿੰਦਰ ਸ਼ਰਮਾ)-ਬਾਬਾ ਬੁੱਧ ਦਾਸ ਜੀ ਦੀ ਸਾਲਾਨਾ 59ਵੀਂ ਬਰਸੀ ਦੇ ਧਾਰਮਿਕ ਸਮਾਗਮ ਅਗਰਵਾਲ ਧਰਮਸਾਲਾ ਵਿਖੇ ਸ਼ਰਧਾ ਨਾਲ ਕਰਵਾਏ ਜਾ ਰਹੇ ਹਨ ਤੇ ਬਰਸੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਡੇਰੇ ਦੇ ਮਹੰਤ ਡਾ.

ਅਜੀਤ ਡੈਸਕ 17-08-2026
ਬਸੀ ਪਠਾਣਾਂ,16 ਅਗਸਤ ( ਰਾਜਿੰਦਰ ਸ਼ਰਮਾ)-ਬਾਬਾ ਬੁੱਧ ਦਾਸ ਜੀ ਦੀ ਸਾਲਾਨਾ 59ਵੀਂ ਬਰਸੀ ਦੇ ਧਾਰਮਿਕ ਸਮਾਗਮ ਅਗਰਵਾਲ ਧਰਮਸਾਲਾ ਵਿਖੇ ਸ਼ਰਧਾ ਨਾਲ ਕਰਵਾਏ ਜਾ ਰਹੇ ਹਨ ਤੇ ਬਰਸੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਡੇਰੇ ਦੇ ਮਹੰਤ ਡਾ. ਆਫ਼ਤਾਬ ਸਿੰਘ ਨੇ ਦਿੰਦਿਆਂ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਬਰਸੀ ਸਮਾਗਮਾਂ ‘ਚ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਅਗਰਵਾਲ ਧਰਮਸਾਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਸੰਤ ਬਾਬਾ ਬਲਵਿੰਦਰ ਦਾਸ ਮੁੱਲਾਂਪੁਰ ਵਾਲੇ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਸਮਾਗਮ ਦੌਰਾਨ ਪਹੁੰਚੇ ਵੱਖ-ਵੱਖ ਅਖਾੜਿਆਂ ਦੇ ਸਾਧੂ ਸੰਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾਵੇਗਾ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਡੇਰੇ ਦੀ ਪ੍ਰਮੁੱਖ ਸੇਵਿਕਾ ਰੇਨੂੰ ਹੈਪੀ, ਡਾ.ਅਕਿੰਤ, ਡਾ. ਸੁਸ਼ਾਂਤ ਸ਼ਰਮਾ, ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ ਡੂਮਛੇੜੀ , ਆੜ੍ਹਤੀ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਜੇ. ਈ. ਰੁਪਿੰਦਰ ਸੁਰਜਨ, ਅਵਿਨਾਸ਼ ਗੁਪਤਾ ਜੁਗਨੂੰ, ਸਟੇਟ ਐਵਾਰਡੀ ਨੌਰੰਗ ਸਿੰਘ ਖਰੋੜ, ਖੁਸ਼ਵੰਤ ਰਾਏ ਥਾਪਰ, ਦੀਦਾਰ ਸਿੰਘ ਦਾਰੀ, ਅੰਮ੍ਰਿਤ ਬਾਜਵਾ, ਗੁਰਸੇਰ ਸਿੰਘ ਸਮੇਤ ਕਈ ਹੋਰ ਸ਼ਰਧਾਲੂ ਵੀਂ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਐਨ. ਐੱਸ. ਐੱਸ. ਯੂਨਿਟ ਵਲੋਂ ਵਿਸ਼ੇਸ਼ ਲੈਕਚਰ ਅਗਲੀ ਖ਼ਬਰ ਪਿੰਡ ਬੁਰਜ ’ਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।