08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ 39ਵਾਂ ਮਹਾਨ ਖ਼ੂਨਦਾਨ ਕੈਂਪ ਲਗਾਇਆ

ਮੰਡੀ ਗੋਬਿੰਦਗੜ੍ਹ, 7 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਪ੍ਰਧਾਨ ਲਾਇਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਰਾਮ ਭਵਨ ਵਿਖੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਸਹਾਇਤਾ ਲਈ 39ਵਾਂ ਮਹਾਨ ਖ਼ੂਨਦਾਨ ਕੈਂਪ ਲਗਾਇਆ। ਕੈਂਪ ਦੌਰਾਨ ਖ਼ੂਨਦਾਨੀਆਂ ਦੇ ਸਹਿਯੋਗ ਨਾਲ ਕਰੀਬ 161 ਯੂਨਿਟ ਖ਼ੂਨ ਇਕੱਠਾ ਕੀਤਾ।

ਕੈਂਪ ਦਾ ਉਦਘਾਟਨ ਕਰਦੇ ਹੋਏ ਹੇਮੰਤ ਗੁਪਤਾ, ਨਾਲ ਪੈਟਰਨ ਰਾਜ ਗੋਇਲ ਤੇ ਪ੍ਰਧਾਨ ਸੰਚਿਤ ਸਿੰਗਲਾ ਅਤੇ ਮੁੱਖ ਮਹਿਮਾਨ ਹੇਮੰਤ ਗੁਪਤਾ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰਾਂ 08-08-2026
ਮੰਡੀ ਗੋਬਿੰਦਗੜ੍ਹ, 7 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਪ੍ਰਧਾਨ ਲਾਇਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਰਾਮ ਭਵਨ ਵਿਖੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਸਹਾਇਤਾ ਲਈ 39ਵਾਂ ਮਹਾਨ ਖ਼ੂਨਦਾਨ ਕੈਂਪ ਲਗਾਇਆ। ਕੈਂਪ ਦੌਰਾਨ ਖ਼ੂਨਦਾਨੀਆਂ ਦੇ ਸਹਿਯੋਗ ਨਾਲ ਕਰੀਬ 161 ਯੂਨਿਟ ਖ਼ੂਨ ਇਕੱਠਾ ਕੀਤਾ। ਕਲੱਬ ਦੇ ਪੀ. ਆਰ. ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲੋੜੀਂਦਾ ਖ਼ੂਨ ਉਪਲਬਧ ਕਰਵਾਉਣਾ ਸੀ। ਸਮਾਗਮ ਦੌਰਾਨ ਪ੍ਰਧਾਨ ਸੰਚਿਤ ਸਿੰਗਲਾ, ਸਕੱਤਰ ਓ. ਪੀ. ਵਰਮਾ, ਖ਼ਜ਼ਾਨਚੀ ਗੋਪਾਲ ਕ੍ਰਿਸ਼ਨ ਬਾਂਸਲ ਤੇ ਹੋਰ ਅਹੁਦੇਦਾਰਾਂ ਨੇ ਖ਼ੂਨਦਾਨੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਨਿਸ਼ਕਾਮ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਕੈਂਪ ਵਿਚ ਹੇਮੰਤ ਗੁਪਤਾ ਸਾਬਕਾ ਪ੍ਰਧਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਅਤੁਲ ਲੁਟਾਵਾ ਤੇ ਧੀਰਜ ਸਿੰਘੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ਤੋਂ ਇਲਾਵਾ ਜ਼ਿਲ੍ਹਾ ਬਲੱਡ ਕੈਂਪ ਅੰਬੈਸਡਰ ਰਾਜ ਗੋਇਲ, ਰਮੇਸ਼ ਗੋਇਲ ਤੇ ਕਮਲ ਸਿੰਗਲਾ ਨੇ ਵੀ ਹਾਜ਼ਰੀ ਲਗਵਾਈ। ਖ਼ੂਨਦਾਨ ਕੈਂਪ ਦੇ ਕੋਆਰਡੀਨੇਟਰ ਦਿਨੇਸ਼ ਸਿੰਘ ਨੇ ਸਮੁੱਚੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ। ਪ੍ਰਾਜੈਕਟ ਚੇਅਰਮੈਨ ਸੰਦੀਪ ਸਦਾਨਾ ਤੇ ਸਹਿ-ਚੇਅਰਮੈਨ ਦੀਪਕ ਘਈ ਤੇ ਸੰਜੀਵ ਸ਼ਰਮਾ ਨੇ ਕੈਂਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਦਿੱਤਾ। ਸਮਾਗਮ ਵਿਚ ਲਾਇਨਜ਼ ਕਲੱਬ ਦੇ ਵੱਡੀ ਗਿਣਤੀ ਮੈਂਬਰਾਂ, ਲਾਇਨਜ਼ ਕਲੱਬ ਕਵੀਨਜ਼ ਦੀ ਪ੍ਰਧਾਨ ਪੱਲਵੀ ਸਿੰਗਲਾ ਤੋਂ ਇਲਾਵਾ ਕਲੱਬ ਦੇ ਪੈਟਰਨ ਰਾਜ ਗੋਇਲ, ਰਾਜੇਸ਼ ਗੁਪਤਾ, ਅਨਿਤ ਮਿੱਤਲ, ਸੁਰੇਸ਼ ਗੁਪਤਾ, ਰਾਜੇਸ਼ ਬਸੀ, ਵਿਨੋਦ ਗੋਇਲ, ਸੁਮਿਤ ਗਰਗ, ਵਰਿੰਦਰ ਸ਼ੁਕਲਾ, ਨਰੇਸ਼ ਜੈਨ, ਕਮਲ ਸਿੰਘੀ, ਨਿਸ਼ਾਂਤ ਬਾਂਸਲ, ਆਕਾਸ਼ ਚੋਪੜਾ, ਯੁਗੇਸ਼ ਗੋਇਲ, ਰੂਪੇਸ਼ ਜੈਨ, ਦਵਿੰਦਰ ਖੱਟਰ, ਨਿਸ਼ਾਂਤ ਜਿੰਦਲ, ਨਿਕੁੰਜ ਜੈਨ, ਜਤਿੰਦਰ ਅਰੋੜਾ, ਕੁਲਦੀਪ ਸ਼ਰਮਾ, ਅਨਿਲ ਕੁਮਾਰ, ਕਰਨ ਸੈਣੀ, ਸੁਭਾਸ਼ ਗੁਪਤਾ, ਵਿਸ਼ਾਲ ਸ਼ਾਹੀ, ਭੁਪੇਸ਼ ਕੁਮਾਰ ਧੀਵਾਲ, ਮਮਤਾ ਵਰਮਾ, ਸ਼ਿਲਪਾ ਗਰਗ, ਸ਼ਿਲਪਾ ਚੋਪੜਾ, ਰਜਨੀ ਬਾਂਸਲ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਯੂਨੀਵਰਸਿਟੀ ਦੇ ਸਾਹਮਣੇ ਤੋਂ ਸਕੂਟਰੀ ਚੋਰੀ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਲਸ਼ ਯਾਤਰਾ ਦਾ ਵੱਖ-ਵੱਖ ਪਿੰਡਾਂ ਵਿਚ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।