08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰ. ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਫ਼ਤਹਿਗੜ੍ਹ ਸਾਹਿਬ, 7 ਅਗਸਤ (ਬਲਜਿੰਦਰ ਸਿੰਘ)-ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਬਰਸ ਮੇਘ ਜੀ ਸ਼ਬਦ ਗਾਇਣ ਨਾਲ ਕੀਤੀ ਗਈ।

ਅਜੀਤ ਡੈਸਕ 08-08-2026
ਫ਼ਤਹਿਗੜ੍ਹ ਸਾਹਿਬ, 7 ਅਗਸਤ (ਬਲਜਿੰਦਰ ਸਿੰਘ)-ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਬਰਸ ਮੇਘ ਜੀ ਸ਼ਬਦ ਗਾਇਣ ਨਾਲ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਸਰਦਾਰਨੀ ਪਵਨਪ੍ਰੀਤ ਕੌਰ ਲਿਬੜਾ ਨੇ ਪੀਂਘ ਝੂਟ ਕੇ ਤੀਆਂ ਦੇ ਮੇਲੇ ਦੀ ਸ਼ੁਰੂਆਤ ਕੀਤੀ। ਉਪਰੰਤ ਮਹਿਮਾਨਾਂ ਨੇ ਪੁਰਾਤਨ ਵਿਰਾਸਤੀ ਚੀਜ਼ਾਂ ਜਿਵੇਂ ਕਿ ਡੋਲ, ਗਾਗਰਾਂ, ਪਿੱਤਲ ਦੇ ਭਾਂਡੇ, ਸੁਰਾਹੀਆਂ, ਫੁਲਕਾਰੀਆਂ, ਚਰਖੇ, ਆਦਿ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਸਟੇਜ ’ਤੇ ਲੜਕੀਆਂ ਵਲੋਂ ਸਭਿਆਚਾਰਕ ਗੀਤ ਤੇ ਟੱਪੇ ਗਾਏ ਗਏ। ਮੁਟਿਆਰਾਂ ਦਾ ਗਿੱਧਾ ਇਸ ਪ੍ਰੋਗਰਾਮ ਵਿਚ ਖਿੱਚ ਦਾ ਕੇਂਦਰ ਬਣਿਆ। ਇਸ ਤੀਜ ਮੇਲੇ ਤੇ ਲੜਕੀਆਂ ਨੇ ਪੀਂਘਾਂ ਝੂਟ ਅਤੇ ਖੀਰ ਪੂੜੇ ਖਾ ਕੇ ਤੀਜ ਦਾ ਅਨੰਦ ਮਾਣਿਆ। ਪ੍ਰੋਗਰਾਮ ਦੇ ਅਖੀਰ ਵਿਚ ਸਭ ਨੇ ਡੀ. ਜੇ. ’ਤੇ ਨੱਚ ਕੇ ਧਮਾਲਾਂ ਪਾਈਆਂ।
ਪਿਛਲੀ ਖ਼ਬਰ “ ਤਿਰੰਗਾ-ਏ ਜਰਨੀ” ਹਿੰਦੀ ਨਾਟਕ ਦਾ ਮੰਚਨ ਅੱਜ ਅਗਲੀ ਖ਼ਬਰ ਵਿਦਿਆਰਥਣ ਤਨਵੀ ਗੁਲਾਟੀ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਹਾਸਿਲ ਕੀਤਾ ਦੂਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।