08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਭਗੜਾਣਾ ਵਿਖੇ ਵੰਡੇ ਸੈਂਕੜੇ ਬੂਟੇ

ਅਜੀਤ ਡੈਸਕ 28-07-2026
ਫ਼ਤਹਿਗੜ੍ਹ ਸਾਹਿਬ, 27 ਜੁਲਾਈ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਇਲਾਕੇ ਵਿਚ ਸ਼ੁਰੂ ਕੀਤੀ ਗਈ ‘ਰੁੱਖ ਲਗਾਓ ਮੁਹਿੰਮ’ ਤਹਿਤ ਪਿੰਡ ਭਗੜਾਣਾ ਦੇ ਮਿਡਲ ਸਕੂਲ ਵਿਚ ਵੱਖ-ਵੱਖ ਤਰ੍ਹਾਂ ਦੇ ਫੁੱਲਦਾਰ, ਫ਼ਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ ਜਦਕਿ ਪਿੰਡ ਦੇ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਚ ਸੰਗਤਾਂ ਨੂੰ ਹਰੇ ਪ੍ਰਸ਼ਾਦ ਦੇ ਰੂਪ ਵਿਚ ਸੈਂਕੜੇ ਬੂਟੇ ਵੰਡੇ ਗਏ। ਇਸ ਮੌਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਹਰੇਕ ਵਿਅਕਤੀ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸਰਪੰਚ ਹਰਭਜਨ ਸਿੰਘ ਲੱਕੀ, ਨਿਰਮੈਲ ਸਿੰਘ, ਮਨਦੀਪ ਸਿੰਘ, ਨੰਦ ਲਾਲ ਵਰਮਾ, ਸਾਬਕਾ ਪੰਚ ਸੁਰਜੀਤ ਸਿੰਘ, ਮੇਜਰ ਸਿੰਘ, ਮਿਡਲ ਸਕੂਲ ਦੇ ਪ੍ਰਿੰਸੀਪਲ ਹਰਮਿੰਦਰ ਕੌਰ, ਪੂਨਮ, ਹਰਦੀਪ ਕੌਰ, ਡਾ. ਹਰਮੇਸ਼ ਸਿੰਘ, ਭੀਮ ਸਿੰਘ, ਧਰਮ ਸਿੰਘ, ਆਰਿਆਵੀਰ ਵਰਮਾ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਸੁਖਵੀਰ ਸਿੰਘ ਚੌਰਵਾਲਾ, ਬੰਟੀ ਭੂਆਖੇੜੀ, ਜਰਨੈਲ ਸਿੰਘ ਤੇ ਸੋਨੂੰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਪ੍ਰੇਮਪੁਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੁਦਾਗਰ ਸਿੰਘ ਭੁੱਟਾ ਬਣੇ ਐਸ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ (ਬ) ਦਿਹਾਤੀ ਖਮਾਣੋਂ ਦੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।