06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸਰਕਾਰੀ ਐਲੀਮੈਂਟਰੀ ਸਕੂਲ ਜਟਾਣਾ ਉੱਚਾ ਨੂੰ ਏਅਰ ਕੰਡੀਸ਼ਨ ਕੀਤਾ ਭੇਟ

ਅਜੀਤ ਡੈਸਕ 20-07-2026
ਖਮਾਣੋਂ, 19 ਜਲਾਈ (ਮਨਮੋਹਣ ਸਿੰਘ ਕਲੇਰ)-ਸਰਕਾਰੀ ਐਲੀਮੈਂਟਰੀ ਸਕੂਲ ਜਟਾਣਾ ਉੱਚਾ ਨੂੰ ਗਰਾਮ ਪੰਚਾਇਤ ਜਟਾਣਾ ਉੱਚਾ ਵਲੋਂ ਵਿਦਿਆਰਥੀਆਂ ਲਈ ਏਅਰ ਕੰਡੀਸ਼ਨ ਦਿੱਤਾ ਗਿਆ। ਸਕੂਲ ਮੁੱਖ ਅਧਿਆਪਕਾ ਬਲਜੀਤ ਕੌਰ ਨੇ ਦੱਸਿਆ ਕਿ ਇਸ ਸੰਬੰਧੀ ਪੰਚਾਇਤ ਨੂੰ ਲਿਖਤੀ ਰੂਪ ਵਿਚ ਦੱਸਦੇ ਹੋਏ ਮੰਗ ਕੀਤੀ ਗਈ ਸੀ ਕਿ ਅਜਿਹੇ ਗਰਮੀ ਦੇ ਮੌਸਮ ਵਿਚ ਬੱਚਿਆਂ ਦਾ ਪੜ੍ਹਾਈ ਕਰਨਾ ਅਤਿ ਮੁਸ਼ਕਿਲ ਹੋ ਰਿਹਾ ਹੈ। ਜਿਸ ਕਰਕੇ ਜੇਕਰ ਬੱਚਿਆਂ ਦੀ ਸਹੂਲਤ ਲਈ ਏਅਰ ਕੰਡੀਸ਼ਨ ਲਾ ਦਿੱਤਾ ਜਾਵੇ ਤਾਂ ਬੱਚਿਆਂ ਨੂੰ ਪੜ੍ਹਾਉਣ ਦਾ ਮਾਹੌਲ ਸੌਖਾ ਹੋ ਜਾਵੇਗਾ ਅਤੇ ਬੱਚਿਆਂ ਨੂੰ ਵੀ ਗਰਮੀ ਤੋਂ ਰਾਹਤ ਮਿਲ ਜਾਵੇਗੀ। ਜਿਸ ’ਤੇ ਗਰਾਮ ਪੰਚਾਇਤ ਨੇ ਵਿਦਿਆਰਥੀਆਂ ਲਈ ਇਹ ਡੇਢ ਟਨ ਦਾ ਏਅਰ ਕੰਡੀਸ਼ਨ ਭੇਟ ਕੀਤਾ ਹੈ। ਇਸ ਮੌਕੇ ਸਰਪੰਚ ਪਵਨਦੀਪ ਸਿੰਘ, ਹਰਭਜਨ ਸਿੰਘ ਕਲੇਰ, ਭੀਰਾ ਸਿੰਘ ਸਾਬਕਾ ਸਰਪੰਚ, ਮਾਸਟਰ ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਵਲੋਂ ਕਾਰਜਕਾਰਨੀ ਦੇ ਮੈਂਬਰਾਂ ਦਾ ਐਲਾਨ ਅਗਲੀ ਖ਼ਬਰ ਮਗਨਰੇਗਾ ਕਰਮਚਾਰੀਆਂ ’ਤੇ ਲਾਠੀਚਾਰਜ ਅਤੀ ਨਿੰਦਣਯੋਗ-ਹਰਵੇਲ ਸਿੰਘ ਮਾਧੋਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।