12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਅੰਗਰੇਜ਼ੀ ਵਾਦ ਵਿਵਾਦ ਮੁਕਾਬਲਾ ਸਮਾਪਤ

ਅਜੀਤ ਡੈਸਕ 18-07-2026
ਮੰਡੀ ਗੋਬਿੰਦਗੜ੍ਹ, 17 ਜੁਲਾਈ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਿਖੇ ਅੰਤਰ-ਹਾਊਸ ਅੰਗਰੇਜ਼ੀ ਵਾਦ-ਵਿਵਾਦ ਮੁਕਾਬਲਾ ਕਰਵਾਇਆ, ਜਿਸ ’ਚ ਮਿਡਲ ਤੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਨੇ ਸਮਾਜਿਕ ਤੇ ਸਮਕਾਲੀ ਵਿਸ਼ਿਆਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਮੁਕਾਬਲੇ ਦੌਰਾਨ ਵਿਦਿਆਰਥੀਆਂ ਦੀ ਤਰਕਸ਼ੀਲ ਸੋਚ, ਆਤਮ-ਵਿਸ਼ਵਾਸ ਤੇ ਪ੍ਰਭਾਵਸ਼ਾਲੀ ਵਕਤ੍ਰਿਤਾ ਨੇ ਦਰਸ਼ਕਾਂ ਤੇ ਨਿਰਣਾਇਕਾਂ ਨੂੰ ਪ੍ਰਭਾਵਿਤ ਕੀਤਾ। ਮੁਕਾਬਲੇ ਦੇ ਨਤੀਜਿਆਂ ਅਨੁਸਾਰ ਮਿਡਲ ਵਰਗ ਵਿਚ ਨਹਿਰੂ ਹਾਊਸ ਦੀ ਸਰਗੁਣ ਸ਼ਰਮਾ ਨੇ ਪਹਿਲਾ, ਏਕਮਜੋਤ ਕੌਰ ਨੇ ਦੂਜਾ, ਜਦਕਿ ਪਟੇਲ ਹਾਊਸ ਦੇ ਪ੍ਰਤੱਕਸ਼ ਅਤੇ ਟੈਗੋਰ ਹਾਊਸ ਦੀ ਹੰਸਿਕਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਿਲ ਕੀਤਾ। ਸੀਨੀਅਰ ਵਰਗ ਵਿਚ ਨਹਿਰੂ ਹਾਊਸ ਦੇ ਨਵਜੋਤ ਸਿੰਘ ਅਤੇ ਟੈਗੋਰ ਹਾਊਸ ਦੀ ਸੁਖਲੀਨ ਕੌਰ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਗਾਂਧੀ ਹਾਊਸ ਦੀ ਹੰਸਿਕਾ ਗੋਪਾਲ ਦੂਜੇ ਅਤੇ ਨਹਿਰੂ ਹਾਊਸ ਦੀ ਕਾਸ਼ਿਕਾ ਤੀਜੇ ਸਥਾਨ ’ਤੇ ਰਹੀ। ਸਕੂਲ ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਗਿਆਨ, ਤਰਕਸ਼ੀਲ ਸੋਚ, ਭਾਸ਼ਨ ਕਲਾ ਤੇ ਆਤਮ-ਵਿਸ਼ਵਾਸ ਨੂੰ ਨਿਖਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਭਗੜਾਣਾ ਵਿਖੇ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਕੇਂਦਰ ਸਰਕਾਰ ਤੇ ਪੰਜਾਬ ਦੀ ‘ਆਪ’ ਸਰਕਾਰ ਕਿਸਾਨੀ ਨੂੰ ਬਰਬਾਦ ਕਰਨ ਦੇ ਰਾਹ ਤੁਰੀ-ਭੁੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।