13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਡੀ. ਸੀ. ਵਲੋਂ ਸੌ ਫ਼ੀਸਦੀ ਡਿਜੀਟਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੀ ਬੀ. ਐੱਲ. ਓ. ਪੂਨਮ ਰਾਣੀ ਦਾ ਸਨਮਾਨ

ਅਜੀਤ ਡੈਸਕ 17-07-2026
ਫ਼ਤਹਿਗੜ੍ਹ ਸਾਹਿਬ, 16 ਜੁਲਾਈ (ਰਾਜਿੰਦਰ ਸਿੰਘ)-ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ 2026 ਨੂੰ ਮੁੱਖ ਰੱਖਦੇ ਹੋਏ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਤਹਿਤ 25 ਜੂਨ ਤੋਂ 24 ਜੁਲਾਈ 2026 ਤਕ ਬੀ. ਐੱਲ. ਓਜ਼ ਵਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਦੌਰਾਨ ਵੋਟਰਾਂ ਨੂੰ ਗਣਨਾ ਫ਼ਰਮਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਤੋਂ ਭਰੇ ਹੋਏ ਫਾਰਮ ਇਕੱਤਰ ਕਰਕੇ ਬੀ. ਐੱਲ. ਓ., ਐੱਪ ਵਿਚ ਡਿਜੀਟਾਈਜ਼ ਕੀਤੇ ਜਾ ਰਹੇ ਹਨ। ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਪਾਸੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਹਿਤ ਜ਼ਿਲ੍ਹੇ ਵਿਚ ਗਣਨਾ ਫਾਰਮ ਦੀ 100 ਫ਼ੀਸਦੀ ਡਿਜੀਟਾਈਜ਼ੇਸ਼ਨ ਦਾ ਟੀਚਾ ਸਭ ਤੋਂ ਪਹਿਲਾਂ ਪੂਰਾ ਕਰਨ ਵਾਲੀ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਬੂਥ ਨੰ. 122 ਤੋਂ ਬੀ. ਐਲ. ਓਜ਼ ਪੂਨਮ ਰਾਣੀ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਸੋਨਾ ਥਿੰਦ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਡਾ. ਸੋਨਾ ਥਿੰਦ ਨੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਬੀ. ਐਲ. ਓਜ਼ ਨੂੰ ਸਪੈਸ਼ਲ ਇੰਟੈਸਿਵ ਰਿਵੀਜ਼ਨ 2026 ਦੇ ਅਗਲੇਰੇ ਟੀਚਿਆਂ ਵਿਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤਹਿਸੀਲਦਾਰ ਚੋਣਾਂ ਨਿਰਮਲਾ ਰਾਣੀ ਸਮੇਤ ਚੋਣ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਡੇਰਾ ਬਾਬਾ ਪੁਸ਼ਪਾਨੰਦ ਮੁੱਲਾਂਪੁਰ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਸ੍ਰੀ ਸਿਰੜੀ ਸਾਈਂ ਵੈਲਫੇਅਰ ਟਰੱਸਟ ਵਲੋਂ 11ਵੇਂ ਮੰਦਰ ਸਥਾਪਨਾ ਦਿਵਸ ਮੌਕੇ ਵਿਸ਼ਾਲ ਸਾਈਂ ਭਜਨ ਸੰਧਿਆ ਤੇ ਭੰਡਾਰੇ ਦਾ ਆਯੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।