13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸ੍ਰੀ ਸਿਰੜੀ ਸਾਈਂ ਵੈਲਫੇਅਰ ਟਰੱਸਟ ਵਲੋਂ 11ਵੇਂ ਮੰਦਰ ਸਥਾਪਨਾ ਦਿਵਸ ਮੌਕੇ ਵਿਸ਼ਾਲ ਸਾਈਂ ਭਜਨ ਸੰਧਿਆ ਤੇ ਭੰਡਾਰੇ ਦਾ ਆਯੋਜਨ

ਅਜੀਤ ਡੈਸਕ 17-07-2026
ਮੰਡੀ ਗੋਬਿੰਦਗੜ੍ਹ, 16 ਜੁਲਾਈ (ਰਾਜੇਸ਼ ਸ਼ਰਮਾ)-ਸ੍ਰੀ ਸਿਰੜੀ ਸਾਈਂ ਵੈਲਫੇਅਰ ਟਰੱਸਟ ਵਲੋਂ ਸ੍ਰੀ ਸਾਈਂ ਧਾਮ ਦੇ 11ਵੇਂ ਸਥਾਪਨਾ ਦਿਵਸ ਮੌਕੇ ਇਕ ਸ਼ਾਮ ਸਾਈਂ ਬਾਬਾ ਦੇ ਨਾਮ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ। ਇਸ ਮੌਕੇ ਕਰਵਾਈ ਸਾਈਂ ਭਜਨ ਸੰਧਿਆ, ਮਹਾਂ ਪ੍ਰਸਾਦ ਅਤੇ ਵਿਸ਼ਾਲ ਭੰਡਾਰੇ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਰਧਾ ਨਾਲ ਹਾਜ਼ਰੀ ਭਰੀ। ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਭਜਨ ਸੰਧਿਆ ਰਾਤ 8 ਵਜੇ ਸ਼ੁਰੂ ਹੋਈ, ਜਿਸ ਵਿਚ ਅੰਤਰਰਾਸ਼ਟਰੀ ਭਜਨ ਗਾਇਕ ਭੁਵਨੇਸ਼ ਨੈਣਾਣੀ ਐਂਡ ਗਰੁੱਪ (ਦਿੱਲੀ) ਨੇ ਸਾਈਂ ਬਾਬਾ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭਗਤਾਂ ਨੂੰ ਭਗਤੀ ਰਸ ਵਿਚ ਲੀਨ ਕਰ ਦਿੱਤਾ। ਸਮਾਗਮ ਵਿਚ ਰੂਪਰਾ ਇਨਫਰਾਸਟਰਕਚਰਸ ਦੇ ਅਨੀਲ ਘਈ ਆਪਣੇ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨਾਂ ਵਿਚ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਹਾਜ਼ਰ ਸਨ। ਵਿਸ਼ਾਲ ਭੰਡਾਰੇ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕੀਤਾ। ਲੰਗਰ ਦੀ ਸੇਵਾ ਸਾਈ ਕੇ ਦੀਵਾਨੇ ਸੇਵਾ ਸਮਿਤੀ ਵਲੋਂ ਨਿਭਾਈ ਗਈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਹੇਮੰਤ ਬੱਤਾ, ਚੇਅਰਮੈਨ ਕ੍ਰਿਸ਼ਨ ਕੌਸ਼ਲ, ਸਕੱਤਰ ਸੁਨੀਲ ਮਹਿਤਾ, ਕੈਸ਼ੀਅਰ ਅਨਿਲ ਜਿੰਦਲ, ਵਾਈਸ ਪ੍ਰਧਾਨ ਯੋਗੇਸ਼ ਗੋਇਲ, ਮੁੱਖ ਸਰਪ੍ਰਸਤ ਸੰਜੀਵ ਗੋਇਲ, ਵਿਜੈ ਬਾਂਸਲ, ਜਤਿੰਦਰ ਦੀਕਸ਼ਿਤ, ਰਵਿੰਦਰ ਕੌਰ ਦੀਕਸ਼ਿਤ, ਗੁਲਸ਼ਨ ਛਾਬੜਾ, ਸਤਿਆਪਾਲ ਲੋਧੀ, ਰਾਜੇਸ਼ ਥੋਰ, ਕੁਨਾਲ ਵਰਮਾ (ਟੋਨੀ), ਪ੍ਰਿੰਸ ਬੱਤਾ, ਦਵਿੰਦਰ ਪਰਾਸ਼ਰ, ਨਰਿੰਦਰ ਭਾਟੀਆ, ਰਾਜੀਵ ਸਿੰਗਲਾ, ਕਮਲ ਰਾਠੌਰ, ਰਵੀ ਰਾਠੌਰ, ਵਿਸ਼ਾਲ ਸ਼ਾਹੀ ਸਮੇਤ ਹੋਰ ਪਤਵੰਤੇ ਤੇ ਸਾਈਂ ਭਗਤ ਵੱਡੀ ਗਿਣਤੀ ਵਿਚ ਮੌਜੂਦ ਸਨ।
ਪਿਛਲੀ ਖ਼ਬਰ ਡੀ. ਸੀ. ਵਲੋਂ ਸੌ ਫ਼ੀਸਦੀ ਡਿਜੀਟਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੀ ਬੀ. ਐੱਲ. ਓ. ਪੂਨਮ ਰਾਣੀ ਦਾ ਸਨਮਾਨ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਖੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੌਰਾਨ ਉੱਚ ਸਿੱਖਿਆ ’ਚ ਗੁਣਵੱਤਾ ਭਰੋਸੇ ’ਤੇ ਵਿਸ਼ੇਸ਼ ਸੈਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।