12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਐਫ. ਸੀ. ਆਈ. ਪ੍ਰਬੰਧਕਾਂ ਨੇ ਤਰੱਕੀਆਂ, ਤਨਖ਼ਾਹ ਵਿਸੰਗਤੀਆਂ ਤੇ ਮਾਨਵੀ ਤਬਾਦਲਾ ਨੀਤੀ ਲਾਗੂ ਕਰਨ ਦੀ ਕੀਤੀ ਮੰਗ

ਅਜੀਤ ਡੈਸਕ 12-07-2026
ਅਮਲੋਹ, 11 ਜੁਲਾਈ (ਹਰਪ੍ਰੀਤ ਸਿੰਘ ਗਿੱਲ)-ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਪ੍ਰਬੰਧਕਾਂ ਨੇ ਲੰਬੇ ਸਮੇਂ ਤੋਂ ਲਟਕ ਰਹੀਆਂ ਸੇਵਾ ਸੰਬੰਧੀ ਮੰਗਾਂ ਦਾ ਜਲਦ ਹੱਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਰੀਅਰ ’ਚ ਆ ਰਹੇ ਠਹਿਰਾਅ, ਤਨਖ਼ਾਹ ਵਿਸੰਗਤੀਆਂ ਤੇ ਤਬਾਦਲਾ ਨੀਤੀ ਵਿਚ ਸੁਧਾਰ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ। ਤਰਸੇਮ ਸਿੰਘ ਡਿਪੂ ਮੈਨੇਜਰ ਅਮਲੋਹ ਨੇ ਦੱਸਿਆ ਕਿ ਕਈ ਅਧਿਕਾਰੀ 15 ਤੋਂ 22 ਸਾਲਾਂ ਤੱਕ ਇਕੋ ਅਹੁਦੇ ’ਤੇ ਕੰਮ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਕੈਰੀਅਰ ’ਤੇ ਨਕਾਰਾਤਮਿਕ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਸਹਾਇਕ ਮਹਾਂਪ੍ਰਬੰਧਕ ਦੀ ਸਿੱਧੀ ਭਰਤੀ ’ਤੇ ਰੋਕ ਲਗਾ ਕੇ 7 ਸਾਲਾ ਐਨ. ਐਫ. ਯੂ./ਐਨ. ਐਫ. ਐਸ. ਜੀ. ਨੀਤੀ ਲਾਗੂ ਕਰਨ ਦੀ ਮੰਗ ਕੀਤੀ। ਅਧਿਕਾਰੀਆਂ ਨੇ ਮੰਗ ਕੀਤੀ ਕਿ ਕੈਟਾਗਰੀ-2 ਦੇ ਅਧਿਕਾਰੀਆਂ ਦੀਆਂ ਤਨਖ਼ਾਹਾਂ ਵਿਚ ਮੌਜੂਦ ਊਣਤਾਈਆਂ ਦੂਰ ਕਰਕੇ ਉਨ੍ਹਾਂ ਨੂੰ ਸੈਂਟਰਲ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਬਰਾਬਰ ਲਾਭ ਦਿੱਤੇ ਜਾਣ। ਇਸ ਤੋਂ ਇਲਾਵਾ ਮਾਨਵੀ ਤਬਾਦਲਾ ਨੀਤੀ ਲਾਗੂ ਕਰਦਿਆਂ ਪਤੀ-ਪਤਨੀ ਦੀ ਇਕੋ ਥਾਂ ਤਾਇਨਾਤੀ, ਗੰਭੀਰ ਬਿਮਾਰੀਆਂ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਰਾਹਤ ਅਤੇ ਨੀਤੀ ਦੇ ਉਲਟ ਕੀਤੇ ਜਾਂਦੇ ਤਬਾਦਲਿਆਂ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਡਿਪੂਆਂ ਵਿਚ ਸੁਰੱਖਿਆ ਪ੍ਰਬੰਧ ਅਤੇ ਆਧੁਨਿਕ ਨਿਗਰਾਨੀ ਪ੍ਰਣਾਲੀ ਹੋਣ ਦੇ ਬਾਵਜੂਦ ਭੰਡਾਰਨ ਦੌਰਾਨ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਇਕੱਲੇ ਫ਼ੀਲਡ ਅਧਿਕਾਰੀਆਂ ’ਤੇ ਪਾਉਣਾ ਜਾਇਜ਼ ਨਹੀਂ ਹੈ। ਇਸ ਤੋਂ ਇਲਾਵਾ ਸਾਰੇ ਡਿਜੀਟਲ ਕੰਮਾਂ ਲਈ ਅਧਿਕਾਰਤ ਲੈਪਟਾਪ ਤੇ ਸਿੰਮ ਕਾਰਡ ਮੁਹੱਈਆ ਕਰਵਾਉਣ, ਮਨੁੱਖੀ ਸਰੋਤ ਨੀਤੀਆਂ ਵਿਚ ਪ੍ਰਬੰਧਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ, ਤਬਾਦਲਾ ਭੱਤੇ ਸਮੇਂ ਸਿਰ ਜਾਰੀ ਕਰਨ ਅਤੇ ਮੰਡਲ ਦਫ਼ਤਰਾਂ ਦਾ ਆਧੁਨਿਕੀਕਰਨ ਕਰਨ ਦੀ ਵੀ ਮੰਗ ਕੀਤੀ ਗਈ। ਪ੍ਰਬੰਧਕਾਂ ਨੇ ਕਿਹਾ ਕਿ ਉਹ ਆਪਣੀਆਂ ਜਾਇਜ਼ ਮੰਗਾਂ ਦੇ ਹੱਲ ਲਈ ਇਕਜੁੱਟ ਹਨ ਅਤੇ ਉਮੀਦ ਕਰਦੇ ਹਨ ਕਿ ਭਾਰਤੀ ਖ਼ੁਰਾਕ ਨਿਗਮ ਦਾ ਪ੍ਰਬੰਧਨ ਇਨ੍ਹਾਂ ਮੰਗਾਂ ’ਤੇ ਜਲਦ ਸਕਾਰਾਤਮਿਕ ਫ਼ੈਸਲਾ ਲਵੇਗਾ।
ਪਿਛਲੀ ਖ਼ਬਰ ਮੋਟਰਸਾਈਕਲ ਸਕੂਟਰੀ ਦੀ ਟੱਕਰ ਦੌਰਾਨ ਇਕ ਦੀ ਮੌਤ ਅਗਲੀ ਖ਼ਬਰ ਨਸ਼ੇ ਵਜੋਂ ਵਰਤੇ ਜਾਂਦੇ ਟੀਕਿਆਂ ਸਮੇਤ 2 ਭਰਾ ਪੁਲਿਸ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।