06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਨਗਰ ਕੌਂਸਲ ਪ੍ਰਧਾਨ ਰਾਜ ਪੁਰੀ ਤੇ ਕੌਂਸਲਰ ਅੰਜੂ ਪੁਰੀ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 29-06-2026
ਬਸੀ ਪਠਾਣਾਂ, 28 ਜੂਨ (ਰਾਜਿੰਦਰ ਸ਼ਰਮਾ)-ਮੁਹੱਲਾ ਪਟਵਾਰਖ਼ਾਨਾ ਦੇ ਨਿਵਾਸੀਆਂ ਵਲੋਂ ਜਸਵਿੰਦਰ ਸਿੰਘ ਢਿੱਲੋਂ ਅਤੇ ਸਾਬਕਾ ਪ੍ਰਿੰਸੀਪਲ ਡਾ. ਕਮਨਜੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਬਸੀ ਪਠਾਣਾਂ ਨਗਰ ਕੌਂਸਲ ਦੇ ਨਵੇਂ-ਚੁਣੇ ਪ੍ਰਧਾਨ ਰਾਜ ਪੁਰੀ ਅਤੇ ਉਨ੍ਹਾਂ ਦੀ ਪਤਨੀ ਅੰਜੂ ਪੁਰੀ ਜੋ ਵਾਰਡ ਨੰ. 9 ਤੋਂ ਕੌਂਸਲਰ ਚੁਣੀ ਗਈ ਹੈ, ਵਲੋਂ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ‘ਚ ਸਮਾਜ ਸੇਵਕ ਇੰਦਰਜੀਤ ਸਿੰਘ ਸੇਠੀ ਅਤੇ ਪਵਨ ਬਾਂਸਲ ਨੇ ਵੀ ਰਾਜ ਪੁਰੀ ਅਤੇ ਅੰਜੂ ਪੁਰੀ ਨੂੰ ਵਧਾਈ ਦਿੰਦਿਆਂ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਕੌਂਸਲ ਪ੍ਰਧਾਨ ਰਾਜ ਪੁਰੀ ਨੇ ਮੁਹੱਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਸੀ ਪਠਾਣਾਂ ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਦੇ ਪਹਿਲ ਦੇ ਆਧਾਰ ‘ਤੇ ਕਰਨਗੇ। ਇਸ ਮੌਕੇ ਜਸਵਿੰਦਰ ਸਿੰਘ ਢਿੱਲੋਂ, ਡਾ. ਕਮਨਜੀਤ ਕੌਰ ਢਿੱਲੋਂ ਅਤੇ ਇੰਦਰਜੀਤ ਸਿੰਘ ਸੇਠੀ ਨੇ ਕੌਂਸਲਰ ਬਣੇ ਪੁਰੀ ਜੋੜੇ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਸ਼ਹਿਰ ਦੇ ਸਰਬਪੱਖੀ ਵਿਕਾਸ, ਬੁਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਲੋਕ-ਹਿਤੈਸ਼ੀ ਕਾਰਜਾਂ ਰਾਹੀਂ ਸ਼ਹਿਰ ਦੇ ਵਸਨੀਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰਨਗੇ। ਇਸ ਮੌਕੇ ਅਵਤਾਰ ਸਿੰਘ ਚੱਢਾ, ‘ਆਪ’ ਆਗੂ ਅੰਮ੍ਰਿਤਪਾਲ ਸਿੰਘ ਬਾਜਵਾ, ਮਨੀ ਬਾਜਵਾ, ਭਾਰਤ ਭੂਸ਼ਣ ਅਤੇ ਹੋਰ ਮੁਹੱਲਾ ਨਿਵਾਸੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਸੀ. ਵਾਲੀਆ ਨੇ ਆਪਣੇ ਢਾਈ ਮਹੀਨੇ ਦੇ ਪੁੱਤਰ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਤਿੰਨ ਦਿਨਾ ਪਲਸ ਪੋਲੀਓ ਮੁਹਿੰਮ ਕੀ... ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ’ਚ ਨਾਕਾਮ-ਕਸ਼ਮੀਰਾ ਜਟਾਣਾ ਉੱਚਾ ਕਿਸਾਨਾਂ ਵਿਚ ਵਧ ਰਿਹਾ ਹੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।