11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਖਮਾਣੋਂ ਨੇੜੇ ਰੇਲਵੇ ਲਾਈਨ ਤੋਂ ਅਣਪਛਾਤੀ ਲਾਸ਼ ਬਰਾਮਦ

ਅਜੀਤ ਡੈਸਕ 20-06-2026
ਖਮਾਣੋਂ, 19 ਜੂਨ (ਮਨਮੋਹਣ ਸਿੰਘ ਕਲੇਰ)-ਰੇਲਵੇ ਪੁਲਿਸ ਮੋਰਿੰਡਾ ਨੇ ਖਮਾਣੋਂ ਦੇ ਪਿੰਡ ਭਾਂਬਰੀ ਵਿਖੇ ਨਿਊ ਰੇਲਵੇ ਸਟੇਸ਼ਨ ਮੋਰਿੰਡਾ ਖਮਾਣੋਂ ਵਿਚਕਾਰ ਤੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਰਘੁਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਸਹਾਇਕ ਥਾਣੇਦਾਰ ਰੇਲਵੇ ਪੁਲਿਸ ਚੌਕੀ ਮੋਰਿੰਡਾ ਨੇ ਦੱਸਿਆ ਕਿ ਉਕਤ ਲਾਸ਼ ਸਬੰਧੀ 59/1213 ਕਿਲੋਮੀਟਰ ਨੇੜੇ ਉਨ੍ਹਾਂ ਨੂੰ ਸਵੇਰੇ ਕਰੀਬ
ਸਾਢੇ 9 ਵਜੇ ਇਤਲਾਹ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੀ ਕਿਸੇ ਰੇਲ ’ਚੋਂ ਡਿੱਗਣ ਕਾਰਨ ਮੌਤ ਹੋਈ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਜੰਮੂ ਦਾ ਪ੍ਰਵਾਸੀ ਜਾਪਦਾ ਹੈ। ਜਿਸ ਦੀ ਲਾਸ਼ ਨੂੰ ਸ਼ਨਾਖ਼ਤ ਦੇ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਖਮਾਣੋਂ ਦੀ ਮੋਰਚਰੀ ’ਚ ਰੱਖਿਆ ਗਿਆ ਹੈ। ਜਦੋਂਕਿ ਮਾਮਲੇ ’ਚ ਧਾਰਾ 194 ਬੀ.ਐਨ.ਐਸਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪੀ.ਐਮ. ਸਵਨਿਧੀ ਯੋਜਨਾ ਦੀ ਛੇਵੀਂ ਵਰ੍ਹੇਗੰਢ ਮੌਕੇ ਮੰਡੀ ਗੋਬਿੰਦਗੜ੍ਹ ’ਚ ਜ਼ਿਲ੍ਹਾ ਪੱਧਰੀ ਮਹਾਉਤਸਵ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਮੁਸ਼ਕਿਲ ਦੀ ਘੜੀ ਸਮੇਂ ਹਰ ਵਰਗ ਨਾਲ ਡੱਟ ਕੇ ਖੜ੍ਹਾ ਹੈ-ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।