31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨਸ਼ੇ ਕਾਰਨ ਦੋ ਨੌਜਵਾਨ ਦੀ ਹੋਈ ਮੌਤ

ਅਜੀਤ ਡੈਸਕ 15-06-2026
ਸੰਘੋਲ, 14 ਜੂਨ (ਪਰਮਵੀਰ ਸਿੰਘ ਧਨੋਆ)-ਖੇਤਰ ਦੇ ਥਾਣਾ ਖੇੜੀ ਨੌਧ ਸਿੰਘ ਅਧੀਨ ਆਉਂਦੇ ਪਿੰਡ ਦੇ ਦੋ ਨੌਜਵਾਨਾਂ ਦੀ ਨਸ਼ੇ ਕਾਰਨ ਹੋਈ ਮੌਤ ਦਾ ਮਾਮਲਾ ਚਰਚਾ 'ਚ ਬਣਿਆ ਹੋਇਆ ਹੈ | ਮਾਮਲੇ ਨਾਲ ਜੁੜੇ ਭਰੋਸੇਯੋਗ ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਨਸ਼ੇੜੀ ਮਿੱਤਰ ਇਕੱਠੇ ਹੋ ਨਸ਼ਾ ਕਰਨ ਲੱਗੇ, ਜਿਸ ਦੌਰਾਨ ਓਵਰ ਡੋਜ਼ ਕਾਰਨ ਇਕ ਦੀ ਮੌਤ ਹੋ ਗਈ, ਜਿਸ ਕਾਰਨ ਦੂਜੇ ਸਾਥੀ ਨੂੰ ਖ਼ਤਰਾ ਪੈਦਾ ਹੋ ਗਿਆ ਕਿ ਹੁਣ ਉਸ ਨੂੰ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਦੱਸਿਆ ਜਾਂਦਾ ਹੈ ਕਿ ਮੋਬਾਈਲ ਫ਼ੋਨ ਕਾਰਨ ਉਨ੍ਹਾਂ ਦਾ ਸੰਪਰਕ ਸਾਬਤ ਹੋ ਰਿਹਾ ਸੀ | ਡਰ ਕਾਰਨ ਦੂਜੇ ਨੌਜਵਾਨ ਨੇ ਅਗਲੇ ਦਿਨ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਇਸ ਤਰ੍ਹਾਂ ਨਸ਼ੇ ਨੇ ਦੋ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ | ਮਾਮਲੇ ਬਾਰੇ ਅਧਿਕਾਰੀ ਅਤੇ ਪਿੰਡ ਵਾਲੇ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹਨ ਲੇਕਿਨ ਦੱਬੀ ਜ਼ੁਬਾਨ 'ਚ ਵਰਤਾਰੇ ਨੂੰ ਕਬੂਲ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਨੌਜਵਾਨਾਂ ਦੀ ਮੌਤ ਨੂੰ ਕੁਦਰਤੀ ਮੌਤ ਦਾ ਹਵਾਲਾ ਦੇ ਕੇ ਕਾਨੂੰਨੀ ਕਾਰਵਾਈ ਨੂੰ ਠੱਪ ਕਰ ਦਿੱਤਾ ਗਿਆ ਹੈ | ਉਕਤ ਮਾਮਲੇ ਨੇ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ 'ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ |
ਪਿਛਲੀ ਖ਼ਬਰ ਬੰਦ ਪਏ ਬਾਥਰੂਮ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ-ਸਿੱਧੂਪੁਰ ਅਗਲੀ ਖ਼ਬਰ ਫਕੀਰ ਚੰਦ ਜਟਾਣਾ ਉੱਚਾ ਐਸ. ਸੀ ਵਿੰਗ ਬਸੀ ਪਠਾਣਾਂ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।