ਬਸੀ ਪਠਾਣਾਂ, 2 ਜੂਨ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਸਵਰਨ ਸਿੰਘ ਸ਼ਿਵਦਾਸਪੁਰ ਅਤੇ ਬਹਾਦਰ ਬਹਾਦਰ ਸਿੰਘ ਦੇਦੜਾਂ ਪ੍ਰਧਾਨ ਵੇਰਕਾ ਦੁੱਧ ਸੁਸਾਇਟੀ ਨੇ ਸਾਂਝੇ ਤੌਰ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਸਹਿਕਾਰੀ ਬੈਂਕਾਂ ਵਿਚ ਨਕਦੀ ਨਾ ਮਿਲਣ ਕਾਰਨ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਮਈ ਅਤੇ ਜੂਨ ਵਿਚ ਬਹੁਤ ਸਾਰੇ ਕਿਸਾਨ ਸਹਿਕਾਰੀ ਬੈਂਕਾਂ ਵਿਚ ਆਪਣੀਆਂ ਲਿਮਟਾਂ ਨਵੀਆਂ ਪੁਰਾਣੀਆਂ ਕਰਦੇ ਹਨ, ਪਰ ਜਦੋਂ ਲਿਮਟ ਭਰ ਕੇ ਪੈਸੇ ਲੈਣ ਜਾਂਦੇ ਹਨ ਤਾਂ ਸਹਿਕਾਰੀ ਬੈਂਕ ਵਾਲਿਆਂ ਕੋਲ ਨਕਦ ਕੈਸ਼ ਉਪਲੱਬਧ ਨਹੀਂ ਹੁੰਦਾ | ਜਿਸ ਕਾਰਨ ਬਹੁਤ ਪ੍ਰੇਸ਼ਾਨੀ ਆ ਰਹੀ ਹੈ, ਕਿਉਂਕਿ ਕਿਸਾਨਾਂ ਨੇ ਇਨ੍ਹਾਂ ਦਿਨਾਂ ਵਿਚ ਹੀ ਪੈਸੇ ਦਾ ਲੈਣ-ਦੇਣ ਕਰਨਾ ਹੁੰਦਾ ਹੈ, ਪਰ ਬੈਂਕ ਵਾਲੇ ਕਹਿੰਦੇ ਹਨ ਕਿ ਦੂਜੇ ਬੈਂਕ ਵਿਚ ਪੈਸੇ ਟ੍ਰਾਂਸਫ਼ਰ ਕਰਵਾ ਲਵੋ, ਸਾਡੇ ਕੋਲ ਨਕਦ ਕੈਸ਼ ਨਹੀਂ ਹੈ | ਇਸੇ ਤਰ੍ਹਾਂ ਦੀ ਪ੍ਰੇਸ਼ਾਨੀ ਵੇਰਕਾ ਦੁੱਧ ਉਤਪਾਦਕਾਂ ਨੂੰ ਆ ਰਹੀ ਹੈ, ਕਿਉਂਕਿ ਜ਼ਿਆਦਾਤਰ ਦੁੱਧ ਉਤਪਾਦਕ ਸੁਸਾਇਟੀਆਂ ਦੇ ਖਾਤੇ ਸਹਿਕਾਰੀ ਬੈਂਕਾਂ ਵਿਚ ਹੀ ਹਨ | ਉਨ੍ਹਾਂ ਸਰਕਾਰ ਅਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਸਹਿਕਾਰੀ ਬੈਂਕਾਂ ਨੂੰ ਪਹਿਲ ਦੇ ਆਧਾਰ 'ਤੇ ਨਕਦ ਕੈਸ਼ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ, ਦੁੱਧ ਉਤਪਾਦਕਾਂ ਅਤੇ ਗ੍ਰਾਹਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ