30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਜੀ.ਪੀ.ਐਸ. ਸਕੂਲ ਕੌਂਸਲ ਦੀ ਚੋਣ ਪ੍ਰਕਿਰਿਆ ਸੰਪੰਨ, ਕਈ ਵਿਦਿਆਰਥੀਆਂ ਨੂੰ ਮਿਲੀਆਂ ਜ਼ਿੰਮੇਵਾਰੀਆਂ

ਜੀ.ਪੀ.ਐਸ. ਕੌਂਸਲ ਲਈ ਚੁਣੇ ਗਏ ਵਿਦਿਆਰਥੀਆਂ ਦਾ ਸਵਾਗਤ ਕਰਦੇ ਪਿ੍ੰਸੀਪਲ ਡਾ. ਨੀਰੂ ਅਰੋੜਾ | ਅਜੀਤ ਤਸਵੀਰ <br/> 03-06-2026
ਮੰਡੀ ਗੋਬਿੰਦਗੜ੍ਹ, 2 ਜੂਨ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਸੈਸ਼ਨ 2026-27 ਲਈ ਸਕੂਲ ਕੌਂਸਲ ਦੀ ਚੋਣ ਪ੍ਰਕਿਰਿਆ ਸਫਲਤਾਪੂਰਵਕ ਸੰਪੰਨ ਹੋਈ | ਇਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ | ਸਕੂਲ ਪ੍ਰਬੰਧਨ ਵਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਲੀਡਰਸ਼ਿਪ ਦੀ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਕੂਲ ਕੌਂਸਲ ਵਿਚ ਪ੍ਰਾਇਮਰੀ ਵਿੰਗ ਵਿਚ ਹੈੱਡ ਬੁਆਏ ਵਜੋਂ ਤੇਜਸਵੀਰ ਸਿੰਘ ਤੇ ਹੈੱਡ ਗਰਲ ਵਜੋਂ ਰਹਿਮਤ ਕੌਰ, ਮਿਡਲ ਵਿੰਗ ਵਿਚ ਅੰਤਰਜੋਤ ਸਿੰਘ ਤੇ ਬਵਦੀਪ ਕੌਰ, ਜਦਕਿ ਸੀਨੀਅਰ ਵਿੰਗ ਵਿਚ ਧੈਰਿਆ ਕੌਸ਼ਿਕ ਅਤੇ ਵੰਸ਼ਿਕਾ ਸੋਨੀ ਨੂੰ ਹੈੱਡ ਬੁਆਏ ਅਤੇ ਹੈੱਡ ਗਰਲ ਵਜੋਂ ਚੁਣਿਆ ਗਿਆ, ਜਦਕਿ ਅਨੁਸ਼ਾਸਨ ਹੈੱਡ ਬੁਆਏ ਦੀ ਜ਼ਿੰਮੇਵਾਰੀ ਸੁਯਸ਼, ਨਿਵਾਨ ਮੇਨਰੋ, ਗੁਰਅਸੀਸ ਅਤੇ ਡਿਸਿਪਲਿਨ ਹੈੈੱਡ ਗਰਲ ਦੀ ਜ਼ਿੰਮੇਵਾਰੀ ਅਵੀਰੀਤ, ਵਿਧੀ ਜੌਲੀ ਅਤੇ ਨਵਿਆ ਨੂੰ ਸੌਂਪੀ ਗਈ | ਸਪੋਰਟਸ ਬੁਆਏ ਵਜੋਂ ਹਰਸਹਿਜਵੀਰ, ਜਪਨਨੂਰ, ਹਾਰਦਿਕ ਸ਼ਰਮਾ ਅਤੇ ਸਪੋਰਟਸ ਗਰਲ ਵਜੋਂ ਪ੍ਰਭਸੀਰਤ, ਪ੍ਰਭਕੀਰਤ ਅਤੇ ਦਸਤੂਰ ਦੀ ਚੋਣ ਹੋਈ | ਇਸ ਤੋਂ ਇਲਾਵਾ ਸਕੂਲ ਦੇ ਵੱਖ-ਵੱਖ ਹਾਊਸਾਂ ਲਈ ਵੀ ਕੈਪਟਨ ਚੁਣੇ ਗਏ | ਸਕੂਲ ਬਡੀ ਵਜੋਂ ਦਕਸ਼ ਗੋਇਲ, ਮਨਸੁੱਖ, ਅਨਸ ਮਲਿਕ ਅਤੇ ਸਕੂਲ ਬਡੀ ਗਰਲ ਵਜੋਂ ਨੈਤਿਕਾ, ਹਰਸੀਰਤ ਅਤੇ ਦਿਕਸ਼ਾ ਗਰਗ ਨੂੰ ਜ਼ਿੰਮੇਵਾਰੀ ਦਿੱਤੀ ਗਈ | ਕਲਿਨੀਨੈੱਸ ਬੁਆਏ ਵਜੋਂ ਠਾਕੁਰ ਉਦੈਵੀਰ, ਸੁਆਂਸ਼ ਭਾਰਦਵਾਜ, ਪਰਮੀਸ਼ ਸ਼ਰਮਾ ਅਤੇ ਕਲਿਨੀਨੈੱਸ ਗਰਲ ਵਜੋਂ ਟਿਆਨਾ ਗੋਇਲ, ਪਹਿਰੀਤ ਅਤੇ ਸਾਹਿਬਜੋਤ ਚੁਣੇ ਗਏ | ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਨਮਿਸ਼, ਹਾਰਦਿਕ ਸਿੰਗਲਾ, ਰਣਵੀਰ ਰਾਏ ਅਤੇ ਮੰਨਤ ਸ਼ਰਮਾ, ਹੇਜ਼ਲ ਵਰਮਾ ਅਤੇ ਨੰਦਿਨੀ ਨੂੰ ਜ਼ਿੰਮੇਵਾਰੀ ਦਿੱਤੀ ਗਈ | ਇਸ ਮੌਕੇ ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਕੌਂਸਲ ਵਿਦਿਆਰਥੀਆਂ ਵਿਚ ਲੀਡਰਸ਼ਿਪ, ਸਹਿਯੋਗ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਦਾ ਮਹੱਤਵਪੂਰਨ ਮੰਚ ਹੈ | ਉਨ੍ਹਾਂ ਉਮੀਦ ਜਿਤਾਈ ਕਿ ਸਾਰੇ ਮੈਂਬਰ ਆਪਣੀ ਡਿਊਟੀ ਨਿਭਾਉਂਦੇ ਹੋਏ ਸਕੂਲ ਦਾ ਨਾਮ ਰੌਸ਼ਨ ਕਰਨਗੇ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਕੈਨੇਡਾ ਦੀ ਪੀ.ਆਰ. ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 18 ਲੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।