ਬਸੀ ਪਠਾਣਾਂ, 2 ਜੂਨ (ਐਚ.ਐਸ.ਗੌਤਮ)-ਅੱਜ ਇੱਥੇ ਨਗਰ ਕੌਂਸਲ ਦਫ਼ਤਰ ਵਿਖੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਇਕ ਮੀਟਿੰਗ ਮਦਨ ਲਾਲ ਵਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਰਮਾ ਨੇ ਬਜ਼ੁਰਗਾਂ ਨੂੰ ਕਿਹਾ ਕਿ ਲੰਬੇਰੀ ਉਮਰ ਵਿਚ ਸਰੀਰਕ ਤੇ ਮਾਨਸਿਕ ਸਿਹਤ ਨੂੰ ਬਰਕਰਾਰ ਰੱਖਣ ਲਈ ਸੈਰ ਅਤੇ ਹੱਸਣਾ ਬਹੁਤ ਜ਼ਰੂਰੀ ਹੈ, ਜੋ ਸਾਨੂੰ ਚੰਗੀ ਸੋਚ, ਚੰਗੀ ਸੰਗਤ ਅਤੇ ਸੰਤੁਲਿਤ ਖ਼ੁਰਾਕ ਤੋਂ ਮਿਲਦੀ ਹੈ, ਉਨਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਸਰੀਰ ਦੀ ਤੰਦਰੁਸਤੀ ਲਈ ਨਸ਼ਿਆਂ ਨੂੰ ਤਿਆਗਣ ਜੋ ਸਾਨੂੰ ਘੁਣ ਵਾਂਗ ਖਾ ਰਹੇ ਹਨ | ਮੀਟਿੰਗ ਵਿਚ ਸਾਰੇ ਸਾਥੀਆਂ ਨੇ ਮਨਧੀਰ ਮੋਹਨ ਅਤੇ ਗੁਰਦੇਵ ਸਿੰਘ ਭੋਲਾ ਦਾ ਜਨਮਦਿਨ ਕੇਕ ਕੱਟ ਕੇ ਮਨਾਇਆ ਅਤੇ ਉਨਾਂ ਨੂੰ ਗਿਫ਼ਟ ਦੇਣ ਦੇ ਨਾਲ-ਨਾਲ ਉਨਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ | ਮੀਟਿੰਗ ਵਿਚ ਪਿਛਲੇ ਮਹੀਨੇ ਦੀ ਕਾਰਗੁਜ਼ਾਰੀ 'ਤੇ ਸੰਤੁਸ਼ਟਤਾ ਪ੍ਰਗਟਾਈ ਗਈ | ਇਸ ਮੌਕੇ ਮਿਹਰ ਸਿੰਘ ਸਕੱਤਰ, ਕੇ.ਕੇ. ਵਰਮਾ, ਪ੍ਰਕਾਸ਼ ਸਿੰਘ, ਸੁਖਪਾਲ ਬਾਜਵਾ, ਕੁਲਦੀਪ ਮਲਹੋਤਰਾ, ਕਮਲ ਗੁਪਤਾ, ਜੈ ਕਿ੍ਸ਼ਨ ਕਸ਼ਪ, ਕਰਮਜੀਤ ਸਿੰਘ ਸਾਬਕਾ ਤਹਿਸੀਲਦਾਰ, ਹਰਨੇਕ ਸਿੰਘ, ਵਿਨੋਦ ਕੁਮਾਰ ਸ਼ਰਮਾ, ਪ੍ਰਸ਼ੋਤਮ ਬਾਂਸਲ, ਪਵਨ ਕੁਮਾਰ, ਦੀਵਾਨ ਚੰਦ ਗੁਪਤਾ ਅਤੇ ਸੀਨੀਅਰ ਸਿਟੀਜ਼ਨ ਹਾਜ਼ਰ ਸਨ |