11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਿ੍ਸ਼ਨ ਵਧਵਾ ਦੇ ਪ੍ਰਧਾਨ ਬਣਨ 'ਤੇ ਰਣਜੀਤ ਸਿੰਘ ਦੀ ਅਗਵਾਈ 'ਚ ਬਸੀ ਪਠਾਣਾਂ 'ਚ ਲੱਡੂ ਵੰਡੇ <br/>

ਅਜੀਤ ਡੈਸਕ 09-05-2026
ਬਸੀ ਪਠਾਣਾਂ, 8 ਮਈ (ਐਚ.ਐਸ. ਗੌਤਮ)-ਕਾਂਗਰਸੀ ਦੇ ਟਕਸਾਲੀ ਆਗੂ ਕਿ੍ਸ਼ਨ ਵਧਵਾ ਨੂੰ ਬਸੀ ਪਠਾਣਾਂ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਬਣਾਏ ਜਾਣ ਤੇ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਹਲਕਾ ਬਸੀ ਪਠਾਣਾਂ ਦੇ ਸੀਨੀਅਰ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਦੀ ਅਗਵਾਈ ਹੇਠ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਿੰਮ ਵਾਲਾ ਚੌਂਕ 'ਚ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਕਿ੍ਸ਼ਨ ਵਧਵਾ ਨੇ ਸੰਸਦ ਮੈਂਬਰ ਡਾ: ਅਮਰ ਸਿੰਘ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਅਮੀ ਚੰਦ ਭਟੇੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣਗੇ | ਇਸ ਮੌਕੇ 'ਤੇ ਰਣਜੀਤ ਸਿੰਘ ਤਰਖਾਣ ਮਾਜਰਾ, ਹਰਪ੍ਰੀਤ ਸਿੰਘ, ਡਾ. ਅਮਨਦੀਪ ਕੌਰ ਢੋਲੇਵਾਲ, ਪ੍ਰੇਮ ਸਿੰਘ ਖਾਬੜਾ, ਅਸ਼ੋਕ ਗੌਤਮ, ਮਾਸਟਰ ਕੌਰ ਸਿੰਘ, ਅਰਜੁਨ ਸੇਤੀਆ, ਪ੍ਰੇਮ ਵਧਵਾ, ਲਾਲੀ ਵਰਮਾ, ਪ੍ਰੀਤਮ ਰਬੜ, ਰਾਧੇ ਸ਼ਾਮ ਜਾਵਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਵ-ਨਿਯੁਕਤ ਐਸ.ਡੀ.ਐਮ. ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰ ਕੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਸਾਂਝੀ ਆਵਾਜ਼ ਉਠਾਈ ਜਾਵੇਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।