ਵਿਆਹ ਦੀ 40ਵੀਂ ਵਰ੍ਹੇਗੰਢ ਵੱਖਰੇ ਢੰਗ ਮਨਾ ਕੇ ਚਰਨਜੀਤ ਕੌਰ ਬਾਗ਼ੀ ਨੇ ਦਿੱਤਾ ਮਾਨਵਤਾ ਪੱਖੀ ਸੁਨੇਹਾ
ਗੁਰਦਾਸਪੁਰ, 11 ਸਤੰਬਰ (ਚੱਕਰਾਜਾ)- ਸਮਾਜ ’ਚ ਆਪਣੀ ਵੱਖਰੀ ਤੇ ਅਗਾਂਹਵਧੂ ਸੋਚ ਲਈ ਜਾਣੇ ਜਾਂਦੇ ਟੂਰਿਜ਼ਮ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਬਾਗ਼ੀ ਦੀ ਧਰਮ ਪਤਨੀ ਚਰਨਜੀਤ ਕੌਰ ਬਾਗ਼ੀ ਨੇ ਆਪਣੇ ਵਿਆਹ ਦੀ 40ਵੀਂ ਵਰ੍ਹੇਗੰਢ ਨੂੰ ਪਰੰਪਰਾਗਤ ਰੀਤੀ-ਰਿਵਾਜਾਂ ਨਾਲੋਂ ਹਟ ਕੇ ਇਕ ਵਿਲੱਖਣ ਤੇ ਮਾਨਵਤਾਵਾਦੀ ਤਰੀਕੇ ਨਾਲ ਮਨਾਉਂਦਿਆਂ ਆਪਣਾ ਸਰੀਰ ਮੌਤ ਉਪਰੰਤ ਪੀ. ਜੀ.
ਚ
ਚਰਨਜੀਤ ਕੌਰ ਬਾਗੀ
12-09-2026
ਗੁਰਦਾਸਪੁਰ, 11 ਸਤੰਬਰ (ਚੱਕਰਾਜਾ)- ਸਮਾਜ ’ਚ ਆਪਣੀ ਵੱਖਰੀ ਤੇ ਅਗਾਂਹਵਧੂ ਸੋਚ ਲਈ ਜਾਣੇ ਜਾਂਦੇ ਟੂਰਿਜ਼ਮ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਬਾਗ਼ੀ ਦੀ ਧਰਮ ਪਤਨੀ ਚਰਨਜੀਤ ਕੌਰ ਬਾਗ਼ੀ ਨੇ ਆਪਣੇ ਵਿਆਹ ਦੀ 40ਵੀਂ ਵਰ੍ਹੇਗੰਢ ਨੂੰ ਪਰੰਪਰਾਗਤ ਰੀਤੀ-ਰਿਵਾਜਾਂ ਨਾਲੋਂ ਹਟ ਕੇ ਇਕ ਵਿਲੱਖਣ ਤੇ ਮਾਨਵਤਾਵਾਦੀ ਤਰੀਕੇ ਨਾਲ ਮਨਾਉਂਦਿਆਂ ਆਪਣਾ ਸਰੀਰ ਮੌਤ ਉਪਰੰਤ ਪੀ. ਜੀ. ਆਈ. ਚੰਡੀਗੜ੍ਹ ਨੂੰ ਦਾਨ ਕਰਕੇ ਸਮਾਜ ਲਈ ਇਕ ਮਿਸਾਲ ਕਾਇਮ ਕੀਤੀ ਹੈ । ਚਰਨਜੀਤ ਕੌਰ ਬਾਗ਼ੀ ਨੇ ਆਮ ਨਾਗਰਿਕਾਂ ਨੂੰ ਮਰਨ ਉਪਰੰਤ ਸਰੀਰ ਦਾਨ ਕਰਨ ਵਰਗੇ ਮਹਾਨ ਕਾਰਜ ਲਈ ਪ੍ਰੇਰਿਤ ਕਰਦਿਆਂ ਇਕ ਬੇਹੱਦ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਹੈ । ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਮਨੋਰਥ ਮਾਨਵਤਾ ਦੀ ਸੇਵਾ ਹੈ । ਮਰਨ ਉਪਰੰਤ ਕੀਤਾ ਗਿਆ ਸਰੀਰ ਦਾਨ ਨਾ ਕੇਵਲ ਮੈਡੀਕਲ ਖੋਜਾਂ ਅਤੇ ਭਵਿੱਖ ਦੇ ਡਾਕਟਰਾਂ ਦੀ ਪੜ੍ਹਾਈ ਲਈ ਵਰਦਾਨ ਸਾਬਤ ਹੁੰਦਾ ਹੈ, ਬਲਕਿ ਇਹ ਕਈ ਅਣਮੁੱਲੀਆਂ ਜ਼ਿੰਦਗੀਆਂ ਨੂੰ ਨਵਾਂ ਜੀਵਨ ਦੇਣ ਵਿਚ ਵੀ ਅਹਿਮ ਯੋਗਦਾਨ ਪਾਉਂਦਾ ਹੈ । ਇਸ ਮੌਕੇ ਚਰਨਜੀਤ ਕੌਰ ਬਾਗ਼ੀ ਨੇ ਸਮਾਜ ਦੇ ਸੂਝਵਾਨ ਨਾਗਰਿਕਾਂ, ਨੌਜਵਾਨਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਰੀਰ ਦਾਨ ਅਤੇ ਅੰਗ ਦਾਨ ਸਬੰਧੀ ਫੈਲੇ ਭਰਮ-ਭੁਲੇਖਿਆਂ ਤੇ ਪੁਰਾਣੀਆਂ ਰੂੜੀਵਾਦੀ ਸੋਚਾਂ ਤੋਂ ਉੱਪਰ ਉੱਠ ਕੇ ਅੱਗੇ ਆਉਣ । ਉਨ੍ਹਾਂ ਕਿਹਾ ਕਿ ਜਿਉਂਦੇ ਜੀਅ ਤਾਂ ਹਰ ਕੋਈ ਆਪਣੇ ਲਈ ਜਿਊਂਦਾ ਹੈ, ਪਰ ਮਰਨ ਤੋਂ ਬਾਅਦ ਵੀ ਕਿਸੇ ਦੇ ਕੰਮ ਆਉਣਾ ਹੀ ਅਸਲ ਮਾਨਵ ਧਰਮ ਹੈ ।