21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰਾਣਾ ਹਸਪਤਾਲ ਖਮਾਣੋਂ ਵਿਖੇ ਲੀਵਰ ਦੀ ਫਾਈਬਰੋ ਸਕੈਨ ਦਾ ਕੈਂਪ

ਡਾ. ਸੈਫੀ ਰਾਣਾ ਡੀ. ਐਮ. (ਗੈਸਟਰੋ) <br/> 13-04-2026
ਖਮਾਣੋਂ, 12 ਅਪ੍ਰੈਲ (ਜੋਗਿੰਦਰ ਪਾਲ)-ਰਾਣਾ ਹਸਪਤਾਲ ਲੁਧਿਆਣਾ ਚੰਡੀਗੜ੍ਹ ਰੋਡ ਸਾਹਮਣੇ ਟੈਲੀਫ਼ੋਨ ਐਕਸਚੇਂਜ ਵਿਖੇ ਲੀਵਰ ਦੀ ਫਾਈਬਰੋ ਸਕੈਨ ਦਾ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਪ੍ਰਬੰਧਕ ਡਾ. ਜਗਦੀਪ ਸਿੰਘ ਰਾਣਾ ਨੇ ਦੱਸਿਆ ਕਿ ਇਹ ਕੈਂਪ ਹਸਪਤਾਲ 'ਚ ਮੌਜੂਦ ਲੀਵਰ ਅਤੇ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸੈਫੀ ਰਾਣਾ ਡੀ. ਐਮ. (ਗੈਸਟਰੋ) ਦੀ ਦੇਖ-ਰੇਖ ਹੇਠ ਲਗਾਇਆ ਗਿਆ ਜਿਸ ਵਿਚ 70 ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਮੋਟਾਪਾ, ਫੈਟੀ ਲੀਵਰ, ਸ਼ੂਗਰ, ਥਾਇਰਡ, ਬਲੱਡ ਪ੍ਰੈਸ਼ਰ ਪੀਲੀਆ ਆਦਿ ਲੀਵਰ ਨਾਲ ਸਬੰਧਿਤ ਬਿਮਾਰੀਆਂ ਵਾਲੇ ਮਰੀਜ਼ਾ ਲਈ ਇਹ ਸਕੈਨ ਸਿਰਫ਼ ਪੰਜ ਸੌ ਰੁਪਏ 'ਚ ਕੀਤਾ ਗਿਆ, ਜਦੋਂਕਿ ਬਾਜ਼ਾਰ 'ਚ ਇਸ ਦੀ ਕੀਮਤ 5 ਹਜ਼ਾਰ ਰੁਪਏ ਦੇ ਕਰੀਬ ਹੈ | ਡਾ. ਸੈਫੀ ਰਾਣਾ ਨੇ ਮਰੀਜ਼ਾਂ ਅਤੇ ਹੋਰਨਾਂ ਲੋਕਾਂ ਨੂੰ ਵਧੀਆ ਲਾਈਫ਼ ਸਟਾਇਲ, ਤਲਿਆ ਭੋਜਨ ਘੱਟ ਖਾਣ, ਸਰੀਰ ਨੂੰ ਨਿਰੋਗ ਰੱਖਣ ਲਈ ਸੈਰ ਅਤੇ ਕਸਰਤ ਆਦਿ ਨੂੰ ਤਵੱਜੋ ਦੇਣ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਰਾਣਾ ਹਸਪਤਾਲ ਖਮਾਣੋਂ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਹਸਪਤਾਲ ਵਿਚ ਈ.ਸੀ ਐਚ.ਐਸ (ਫ਼ੌਜੀ ਕਾਰਡ) ਸਹੂਲਤ ਵੀ ਉਪਲਬਧ ਹੈ |
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਸਾਨੂੰ ਸਦਾ ਸੱਚ ਤੇ ਨਿਆਂ ਦੇ ਰਸਤੇ 'ਤੇ ਚੱਲਣ ਦੀ ਪੇ੍ਰਰਣਾ ਦਿੰਦੀ ਹੈ-ਗੁਲਾਬ ਚੰਦ ਕਟਾਰੀਆ... ਅਗਲੀ ਖ਼ਬਰ ਸੁਵਿਧਾ ਕੇਂਦਰ ਖਮਾਣੋਂ 'ਤੇ ਲਗਦੀ ਭੀੜ ਤੋਂ ਆਮ ਲੋਕ ਪ੍ਰੇਸ਼ਾਨ- ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।