04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਕਰਵਾਈ ਸ੍ਰੀ ਭਾਗਵਤ ਕਥਾ 'ਚ ਮੋਹਿਤ ਮੋਹਿੰਦਰਾ ਨੇ ਕੀਤੀ ਸ਼ਿਰਕਤ <br/>

ਅਜੀਤ ਡੈਸਕ 11-04-2026
ਪਟਿਆਲਾ, 10 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਾਡ ਵਿਖੇ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਸ੍ਰੀ ਭਾਗਵਤ ਕਥਾ ਰਾਹੀਂ ਪਹੁੰਚੀਆਂ ਸੰਗਤਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗਾਇਨ ਸੁਣਿਆ¢ ਇਸ ਮÏਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ | ਕਥਾ ਦÏਰਾਨ ਮੋਹਿਤ ਮੋਹਿੰਦਰਾ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ¢ ਜਿਨ੍ਹਾਂ ਵਿਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ, ਸੀਨੀਅਰ ਆਗੂ ਰਿਚੀ ਡਕਾਲਾ, ਸÏਰਵ ਜੈਨ ਅਤੇ ਕਮਲ ਅਗਰਵਾਲ (ਕਾਲਾ ਨਿਧੀ ਜਵੈਲਰਜ਼) ਸ਼ਾਮਲ ਸਨ¢ ਇਨ੍ਹਾਂ ਤੋਂ ਇਲਾਵਾ ਹਰਵਿੰਦਰ ਸ਼ੁਕਲਾ, ਸੰਜੀਵ ਸ਼ਰਮਾ, ਹੈਪੀ ਸ਼ਰਮਾ ਅਤੇ ਗੁਲਾਬ ਰਾਏ ਗਰਗ ਨੇ ਵੀ ਭਗਵਾਨ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ¢ ਇਸ ਮੌਕੇ ਮੋਹਿਤ ਮੋਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਮਨੁੱਖ ਨੂੰ ਆਪਣੀ ਵਿਰਾਸਤ ਅਤੇ ਨੇਕੀ ਦੇ ਰਸਤੇ ਨਾਲ ਜੋੜਦੇ ਹਨ¢ ਉਨ੍ਹਾਂ ਕਿਹਾ ਕਿ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਸਮਾਜ ਵਿਚ ਅਧਿਆਤਮਿਕਤਾ ਦਾ ਪ੍ਰਸਾਰ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ¢ ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ 'ਚ ਜੁੜਿਆ ਇਹ ਇਕੱਠ ਸਾਬਤ ਕਰਦਾ ਹੈ ਕਿ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਧਰਮ ਅਤੇ ਸ਼ਰਧਾ ਪ੍ਰਤੀ ਅਟੁੱਟ ਵਿਸ਼ਵਾਸ ਹੈ¢

ਪਿਛਲੀ ਖ਼ਬਰ ਦਿਨੋ-ਦਿਨ ਵੱਧ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਤੋਂ ਵਿਰੋਧੀਆਂ 'ਚ ਬੇਚੈਨੀ—ਬਿੱਲੂ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਇਆ-ਵਿਕਾਸ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।