05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵਰਲਡ ਯੂਨੀਵਰਸਿਟੀ ਵਲੋਂ ਅਲੂਮਨੀ ਮੀਟ-2026 ਕਰਵਾਈ

ਅਜੀਤ ਡੈਸਕ 11-04-2026
ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਬਹੁਤ ਹੀ ਉਤਸ਼ਾਹ ਨਾਲ ਅਲੂਮਨੀ ਮੀਟ 2026 ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਸਾਬਕਾ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਨਾਲ ਯਾਦਾਂ ਤੇ ਨਵੇਂ ਸਬੰਧਾਂ ਦਾ ਰੰਗੀਨ ਮਾਹੌਲ ਬਣਿਆ | ਪ੍ਰੋਗ੍ਰਾਮ ਦੀ ਸ਼ੁਰੂਆਤ ਸੰਗੀਤ ਵਿਭਾਗ ਵਲੋਂ ਕੀਰਤਨ ਗਾਇਨ ਨਾਲ ਹੋਈ | ਉਪਰੰਤ ਡਾ. ਸਰਪ੍ਰੀਤ ਸਿੰਘ ਵਲੋਂ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ | ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਅਤੇ ਸਾਬਕਾ ਵਿਦਿਆਰਥੀ ਸਭਾ ਦੇ ਪ੍ਰਧਾਨ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਬਕਾ ਵਿਦਿਆਰਥੀ ਸੰਸਥਾ ਦੀ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਵੀ ਡੀਨ ਸਾਬਕਾ ਵਿਦਿਆਰਥੀ ਅਤੇ ਆਯੋਜਕ ਟੀਮ ਦੇ ਯਤਨਾਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਡਾ. ਤੇਜਬੀਰ ਸਿੰਘ ਰਜਿਸਟਰਾਰ ਤੇ ਸਾਬਕਾ ਵਿਦਿਆਰਥੀ ਸਭਾ ਦੇ ਖ਼ਜ਼ਾਨਚੀ, ਡਾ. ਨਵਦੀਪ ਕੌਰ, ਡੀਨ ਰਿਸਰਚ, ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ, ਡਾ. ਅੰਕਦੀਪ ਕੌਰ ਅਟਵਾਲ ਡਾਇਰੈਕਟਰ ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ, ਡਾ. ਹਰਦੇਵ ਸਿੰਘ ਸੰਯੋਜਕ ਭਾਰਤੀ ਗਿਆਨ ਪ੍ਰਣਾਲੀ, ਡਾ. ਹਰਨੀਤ ਬਿਲਿੰਗ ਡੀਨ ਸਿੱਖਿਆ ਤੇ ਜਾਣਕਾਰੀ ਵਿਗਿਆਨ, ਜਗਜੀਤ ਸਿੰਘ ਸਹਾਇਕ ਰਜਿਸਟਰਾਰ ਸਮੇਤ ਵੱਖ-ਵੱਖ ਫੈਕਲਟੀਆਂ ਦੇ ਡੀਨ, ਵਿਭਾਗ ਮੁਖੀ ਅਤੇ ਅਧਿਆਪਕ ਹਾਜ਼ਰ ਸਨ | ਇਸ ਮੌਕੇ ਸਾਬਕਾ ਵਿਦਿਆਰਥੀ ਡਾ. ਲਵਪ੍ਰੀਤ ਕੌਰ ਫਿਜਿਓਥਰੈਪੀ ਜੋ ਇਸ ਵੇਲੇ ਸ੍ਰੀ ਗੁਰੂ ਰਾਮ ਦਾਸ ਹਸਪਤਾਲ ਅੰਮਿ੍ਤਸਰ ਵਿਚ ਸੇਵਾ ਨਿਭਾ ਰਹੇ ਹਨ, ਜਸਪ੍ਰੀਤ ਕੌਰ ਥਾਣਾ ਮੁਖੀ ਮਹਿਲਾ ਥਾਣਾ ਪਟਿਆਲਾ, ਦਿਲਜੋਤ ਸਿੰਘ ਸਾਫ਼ਟਵੇਅਰ ਵਿਦਵਾਨ ਅਤੇ ਗੁਰਧਿਆਨ ਸਿੰਘ (ਮਾਰਕੀਟਿੰਗ ਤੇ ਵਿੱਤ) ਐਕਸਿਸ ਬੈਂਕ ਵਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ | ਇਸ ਮੌਕੇ ਕਾਬਲ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਜਿਨ੍ਹਾਂ ਵਿਚ ਅਮਨਦੀਪ ਕੌਰ, ਕੋਹਿਨੂਰ, ਡਾ. ਖੁਸ਼ਬੂ ਵਰਮਾ, ਮਨਿੰਦਰ ਸਿੰਘ, ਗੁਰਧਿਆਨ ਸਿੰਘ, ਜਸਪ੍ਰੀਤ ਕੌਰ, ਦਿਲਜੋਤ ਸਿੰਘ, ਡਾ. ਹੀਨਾ ਗੋਇਲ, ਮੁਸਕਾਨ, ਹਰਵਿੰਦਰ ਸਿੰਘ, ਡਾ. ਲਵਪ੍ਰੀਤ ਕੌਰ, ਦਿਲਾਵਰ ਸਿੰਘ, ਅਮਨਦੀਪ ਕੌਰ, ਕਰਮਜੀਤ ਸਿੰਘ, ਹਰਸ਼ਦੀਪ ਕੌਰ, ਪਵਨਜੋਤ ਕੌਰ, ਰਵਿੰਦਰ ਸਿੰਘ ਅਤੇ ਕਿਰਨਦੀਪ ਕੌਰ ਸ਼ਾਮਿਲ ਸਨ | ਸੱਭਿਆਚਾਰਕ ਪ੍ਰੋਗ੍ਰਾਮ ਨੇ ਸਮਾਗਮ ਦੀ ਸ਼ਾਨ ਵਿਚ ਵਾਧਾ ਕੀਤਾ ਅਤੇ ਵਿਦਿਆਰਥੀਆਂ ਵਲੋਂ ਵੱਖ-ਵੱਖ ਪ੍ਰਸਤੁਤੀਆਂ ਕੀਤੀਆਂ ਗਈਆਂ | ਅਖੀਰ ਵਿਚ ਡਾ. ਤੇਜਬੀਰ ਸਿੰਘ ਨੇ ਸਮੂਹ ਮਹਿਮਾਨਾਂ, ਸਾਬਕਾ ਵਿਦਿਆਰਥੀਆਂ ਅਤੇ ਹਿੱਸੇਦਾਰਾਂ ਦਾ ਧੰਨਵਾਦ ਕੀਤਾ | ਸਮਾਗਮ ਦੀ ਸੰਚਾਲਨਾ ਡਾ. ਬਲਜੀਤ ਕੌਰ ਅੰਗਰੇਜ਼ੀ ਵਿਭਾਗ ਵਲੋਂ ਸੁਚੱਜੇ ਢੰਗ ਨਾਲ ਕੀਤੀ ਗਈ |
ਪਿਛਲੀ ਖ਼ਬਰ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਨੇ ਰੇਲਵੇ ਦੇ ਨਿੱਜੀਕਰਨ ਵਿਰੁੱਧ ਸਰਹਿੰਦ ਸਟੇਸ਼ਨ 'ਤੇ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਡੀ.ਬੀ.ਯੂ 'ਚ ਉੱਦਮਤਾ ਅਤੇ ਵਪਾਰ ਮਾਡਲ ਕੈਨਵਸ 'ਤੇ ਕਰਵਾਈ ਇਕ ਰੋਜ਼ਾ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।