18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਿੰਡ ਚਨਾਰਥਲ ਦੀ ਖੁਸ਼ਮਨਜੋਤ ਕੌਰ ਚੀਮਾ ਨੇ ਪੰਜਾਬ ਦਾ ਮਾਣ ਵਧਾਇਆ

ਅਜੀਤ ਡੈਸਕ 10-04-2026
ਫ਼ਤਹਿਗੜ੍ਹ ਸਾਹਿਬ, 9 ਅਪ੍ਰੈਲ (ਬਲਜਿੰਦਰ ਸਿੰਘ)-ਕਿ੍ਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਫ਼ਤਹਿਗੜ੍ਹ ਸਾਹਿਬ ਦੀ ਖਿਡਾਰਨ ਖੁਸ਼ਮਨਜੋਤ ਕੌਰ ਚੀਮਾ ਦੀ ਚੋਣ ਕੋਲਕਾਤਾ ਦੇ ਮਸ਼ਹੂਰ ਫੁੱਟਬਾਲ ਕਲੱਬ 'ਯੂਨਾਈਟਿਡ ਕੋਲਕਾਤਾ ਫੁੱਟਬਾਲ ਕਲੱਬ' ਵਿਚ ਹੋਈ | ਫੁੱਟਬਾਲ ਅਕੈਡਮੀ ਦੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਨੇ ਕੌਮੀ ਫੁੱਟਬਾਲ ਖਿਡਾਰਨ ਖੁਸ਼ਮਨਜੋਤ ਕੌਰ ਚੀਮਾ ਤੇ ਉਸ ਦੇ ਮਾਪਿਆਂ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਅਕੈਡਮੀ ਦੀਆਂ ਪੰਜ ਫੁੱਟਬਾਲ ਖਿਡਾਰਨਾਂ ਅੰਡਰ-19 ਨੈਸ਼ਨਲ ਸਕੂਲ ਖੇਡਾਂ ਮਨੀਪੁਰ ਇੰਫਾਲ ਵਿਚ ਭਾਗ ਲੈ ਚੁੱਕੀਆਂ ਹਨ | ਇਹ ਅਕੈਡਮੀ ਭਵਿੱਖ ਵਿਚ ਇਸੇ ਤਰਾਂ ਖਿਡਾਰੀਆਂ ਨੂੰ ਚੰਗੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਖੇਡਾਂ ਵਿਚ ਅੱਵਲ ਪੁਜ਼ੀਸ਼ਨਾਂ ਹਾਸਲ ਕਰਨ ਦੇ ਕਾਬਲ ਬਣਾਏਗੀ ਤਾਂ ਜੋ ਉਹ ਖਿਡਾਰੀ ਪੰਜਾਬ ਤੇ ਭਾਰਤ ਦੇ ਵੱਡੇ ਵੱਡੇ ਕਲੱਬਾਂ ਵਿਚ ਖੇਡ ਕੇ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਦਾ ਨਾਂਅ ਰੌਸ਼ਨ ਕਰ ਸਕਣ | ਉਨ੍ਹਾਂ ਮਿਨਰਵਾ ਫੁੱਟਬਾਲ ਕਲੱਬ ਦੇ ਮਾਲਕ ਰਣਜੀਤ ਬਜਾਜ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨਾਲ ਮਿਲ ਕੇ ਫ਼ਤਹਿਗੜ੍ਹ ਸਾਹਿਬ ਵਿਚ ਫੁੱਟਬਾਲ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਵੇਗਾ | ਇਸ ਮੌਕੇ 'ਤੇ ਯੂਨਾਈਟਿਡ ਕੋਲਕਾਤਾ ਫੁੱਟਬਾਲ ਕਲੱਬ ਦੇ ਕੋਚ ਪ੍ਰਸੰਤਾ, ਮੈਨੇਜਰ ਦੋਨਾਂ ਮੈਟੀ, ਰਣਜੀਤ ਸਿੰਘ ਸੀਨੀਅਰ ਟੀ.ਟੀ.ਈ., ਨੰਬਰਦਾਰ ਕਸ਼ਮੀਰ ਸਿੰਘ ਬੱਗਾ, ਸਤਵੀਰ ਸਿੰਘ ਅਤੇ ਕੋਚ ਮਨਿੰਦਰਜੀਤ ਸਿੰਘ ਚੀਮਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜਨਗਣਨਾ-2027 ਸੰਬੰਧੀ ਕਰਵਾਈ ਤਿੰਨ ਦਿਨਾ ਦੀ ਫੀਲਡ ਟਰੇਨਰਾਂ ਦੀ ਸਿਖਲਾਈ ਵਰਕਸ਼ਾਪ ਅਗਲੀ ਖ਼ਬਰ ਗੁਰਮੁਖ ਸਿੰਘ ਪੰਡਰਾਲੀ ਬਲਾਕ ਸਰਹਿੰਦ ਤੇ ਗੁਰਬਰਿੰਦਰ ਭਗੜਾਣਾ ਬਲਾਕ ਖੇੜਾ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।