20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਜਤਿੰਦਰ ਸਿੰਘ ਬੱਬੂ ਬਰਵਾਲੀ ਦੇ ਦੂਜੀ ਵਾਰ ਬਸਪਾ ਦਾ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਵਰਕਰਾਂ ਤੇ ਅਹੁਦੇਦਾਰਾਂ 'ਚ ਖ਼ੁਸ਼ੀ ਦੀ ਲਹਿਰ

ਬਤੌਰ ਜ਼ਿਲ੍ਹਾ ਪ੍ਰਧਾਨ ਦੂਜੀ ਵਾਰ ਬਣਨ 'ਤੇ ਆਪਣੀ ਖ਼ੁਸ਼ੀ ਪ੍ਰਗਟ ਕਰਨ ਵਾਲੇ ਬਸਪਾ ਆਗੂਆਂ ਨਾਲ ਜਤਿੰਦਰ ਸਿੰਘ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 10-04-2026
ਖਮਾਣੋਂ, 9 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਪਿਛਲੇ ਦਿਨੀਂ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਹੋਈ ਸਰਬਸੰਮਤੀ ਨਾਲ ਚੋਣ 'ਚ ਜਤਿੰਦਰ ਸਿੰਘ ਬੱਬੂ ਨੂੰ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਵਰਕਰਾਂ ਅਤੇ ਅਹੁਦੇਦਾਰਾਂ 'ਚ ਖ਼ੁਸ਼ੀ ਦੀ ਲਹਿਰ ਹੈ | ਵੱਖ-ਵੱਖ ਆਗੂਆਂ ਨੇ ਆਪਣੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜਤਿੰਦਰ ਸਿੰਘ ਬੱਬੂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਅਣਥੱਕ ਸੇਵਾਵਾਂ ਦੇ ਰਿਹਾ ਹੈ | ਜਿਸ ਦੀ ਬਦੌਲਤ ਜ਼ਿਲ੍ਹਾ ਜਥੇਬੰਦੀ ਦੀ ਪੰਜਾਬ ਸੰਗਠਨ 'ਚ ਅਕਸਰ ਚਰਚਾ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਇਸ ਸੰਭਾਵਨਾ ਭਰਪੂਰ ਆਗੂ ਤੋਂ ਪਾਰਟੀ ਨੂੰ ਕਾਫ਼ੀ ਉਮੀਦਾਂ ਹਨ | ਇਸ ਲਈ ਪਾਰਟੀ ਦੇ ਨੌਜਵਾਨ ਜੁਝਾਰੂ ਵਰਕਰ ਦੀ ਦੂਜੀ ਵਾਰ ਬਤੌਰ ਜ਼ਿਲ੍ਹਾ ਪ੍ਰਧਾਨ ਚੋਣ ਸੱਚਮੁੱਚ ਉਸ ਦੀ ਪਾਰਟੀ ਪ੍ਰਤੀ ਸੇਵਾ ਨੂੰ ਸਮਰਪਿਤ ਹੈ | ਜਿਸ ਕਰਕੇ ਉਹ ਪਾਰਟੀ ਹਾਈਕਮਾਂਡ ਦਾ ਦੀ ਧੰਨਵਾਦ ਕਰਦੇ ਹਨ | ਜਤਿੰਦਰ ਸਿੰਘ ਦੇ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਮੋਹਣ ਸਿੰਘ ਭੱਟਮਾਜਰਾ, ਰਾਮ ਚੰਦ ਜ਼ਿਲ੍ਹਾ ਇੰਚਾਰਜ, ਡਾ. ਦਿਲਬਾਗ ਸਿੰਘ, ਸ਼ੇਰ ਸਿੰਘ ਮੈਣਮਾਜਰੀ, ਅਵਤਾਰ ਸਿੰਘ ਨਬੀਪੁਰ, ਕੁਲਵੰਤ ਸਿੰਘ, ਅਵਤਾਰ ਸਿੰਘ ਚੌਹਾਨ, ਜਗਪਾਲ ਸਿੰਘ ਉਦਲਪੁਰ ਆਦਿ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ |
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਭੜੀ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਸੰਗਤਾਂ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।