20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਡੇਰਾ ਪੁਸ਼ਪਾਨੰਦ ਵਿਖੇ ਸਰਬਤ ਦੇ ਭਲੇ ਲਈ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ

ਡੇਰਾ ਬਾਬਾ ਪੁਸ਼ਪਾਨੰਦ ਵਿਖੇ ਧਾਰਮਿਕ ਸਮਾਗਮ ਦੌਰਾਨ ਸੰਤ ਬਾਬਾ ਬਲਵਿੰਦਰ ਸਿੰਘ ਦਾਸ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦੇ ਹੋਏ ਅਤੇ ਸ਼ਾਮਿਲ ਸੰਗਤਾਂ | ਅਜੀਤ ਤਸਵੀਰਾਂ <br/> 10-04-2026
ਬਸੀ ਪਠਾਣਾਂ, 9 ਅਪ੍ਰੈਲ (ਪੱਤਰ ਪ੍ਰੇਰਕ)-ਉਦਾਸੀਨ ਸੰਪਰਦਾ ਦੇ ਡੇਰਾ ਬਾਬਾ ਪੁਸ਼ਪਾਨੰਦ ਮੁੱਲਾਂਪੁਰ ਵਿਖੇ ਸਰਬਤ ਦੇ ਭਲੇ ਅਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਤਹਿਤ ਸ਼ੁਰੂ ਕੀਤੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਅੱਜ ਭੋਗ ਪਾਏ ਗਏ | ਡੇਰੇ ਦੇ ਮੁਖੀ ਸੰਤ ਬਾਬਾ ਬਲਵਿੰਦਰ ਦਾਸ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਸੰਤ ਮਹਾਂਪੁਰਖਾਂ ਵਲੋਂ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਵਲੋਂ ਦਿਖਾਏ ਮਾਰਗ 'ਤੇ ਚੱਲਦੇ ਹੋਏ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਸਮਾਗਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ | ਇਸ ਮੌਕੇ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ. ਆਫਤਾਬ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਮਨੁੱਖਾ ਜੀਵਨ ਵਿਚ ਕਿਸੇ ਵੀ ਇਨਸਾਨ ਦਾ ਵੀ ਬੁਰਾ ਨਹੀਂ ਕਰਨਾ ਚਾਹੀਦਾ ਹੈ, ਸਗੋਂ ਜਿੰਨਾ ਕਿਸੇ ਦਾ ਭਲਾ ਹੋ ਸਕੇ, ਜ਼ਰੂਰ ਕਰਨਾ ਚਾਹੀਦਾ ਹੈ | ਸਮਾਗਮ ਵਿਚ ਸੰਤ ਹਰਦਾਸ ਮੁਨੀ, ਸੰਤ ਸਰਵਣ ਦਾਸ, ਸੰਤ ਸੁਖਵੀਰ ਦਾਸ, ਸੰਤ ਹਰਨਿਹਾਲ ਦਾਸ, ਸੰਤ ਸੁਰੇਸ਼ ਮੁਨੀ, ਸੰਤ ਸਤੀਸ਼ ਮੁਨੀ, ਸੰਤ ਗੋਪਾਲ ਦਾਸ, ਸੰਤ ਅਮਰ ਦਾਸ, ਸੰਤ ਸੋਹਣ ਦਾਸ, ਸੰਤ ਸਰਬਜੀਤ ਸਿੰਘ ਭੱਲਾ, ਸੰਤ ਹਿੰਮਤ ਦਾਸ, ਸੰਤ ਤਿ੍ਲੋਚਨ ਦਾਸ ਤੋਂ ਇਲਾਵਾ ਅਵਤਾਰ ਸਿੰਘ ਸਰਪੰਚ, ਪ੍ਰੋ ਈਸ਼ਰ ਸਿੰਘ, ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ ਅਤੇ ਦੀਦਾਰ ਸਿੰਘ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦਾ ਹਾਲ ਜਾਣਨ ਲਈ ਸੰਸਦ ਮੈਂਬਰ ਕੰਗ ਹਵਾਰਾ ਕਲਾਂ ਪਹੁੰਚੇ ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਗ ਪਾਲ਼ੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ-ਵਿਧਾਇਕ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।