20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਮਾਤਾ ਗੁਜਰੀ ਕਾਲਜ ਦੇ ਜ਼ੂਆਲੋਜੀ ਵਿਭਾਗ ਨੇ ਮਨਾਇਆ ਵਿਸ਼ਵ ਸਿਹਤ ਦਿਵਸ

ਅਜੀਤ ਡੈਸਕ 10-04-2026
ਫ਼ਤਹਿਗੜ੍ਹ ਸਾਹਿਬ, 9 ਅਪ੍ਰੈਲ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਜ਼ੂਆਲੋਜੀ ਵਿਭਾਗ ਦੀ ਜ਼ੂਆਲੋਜੀਕਲ ਸੁਸਾਇਟੀ ਵਲੋਂ ਵਿਸ਼ਵ ਸਿਹਤ ਦਿਵਸ ਦੇ ਅਵਸਰ 'ਤੇ 'ਸਿਹਤ ਲਈ ਇਕੱਠੇ, ਵਿਗਿਆਨ ਨਾਲ ਖੜ੍ਹੋ' ਵਿਸ਼ੇ 'ਤੇ ਜਾਗਰੂਕਤਾ ਗਤੀਵਿਧੀ ਦਾ ਆਯੋਜਨ ਕੀਤਾ ਗਿਆ | ਜਿਸ ਦਾ ਮੁੱਖ ਉਦੇਸ਼ ਸਿਹਤ ਦੇ ਪ੍ਰਚਾਰ ਵਿਚ ਵਿਗਿਆਨ ਦੀ ਭੂਮਿਕਾ ਨੂੰ ਉਜਾਗਰ ਕਰਨਾ ਸੀ | ਇਸ ਮੌਕੇ ਜ਼ੂਆਲੋਜੀਕਲ ਸੁਸਾਇਟੀ ਦੇ ਮੈਂਬਰਾਂ ਵਲੋਂ ਕਰਵਾਏ ਗਏ ਜਾਗਰੂਕਤਾ ਸੈਸ਼ਨ ਦੌਰਾਨ ਰੋਗਾਂ ਦੀ ਪਛਾਣ, ਇਲਾਜ ਅਤੇ ਰੋਕਥਾਮ ਵਿਚ ਵਿਗਿਆਨ ਦੀ ਮਹੱਤਤਾ ਬਾਰੇ ਵਡਮੁੱਲੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਸਿਹਤ ਤੇ ਤੰਦਰੁਸਤੀ ਜੀਵਨ ਦੇ ਮਹੱਤਵਪੂਰਨ ਪਹਿਲੂ ਹਨ, ਜਿਨ੍ਹਾਂ ਉੱਪਰ ਹਰੇਕ ਵਿਅਕਤੀ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ | ਜ਼ੂਆਲੋਜੀ ਵਿਭਾਗ ਦੇ ਮੁਖੀ ਪ੍ਰੋ. ਪਰਦੀਪ ਕੌਰ ਸੰਧੂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਦਿਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਵਿਭਾਗ ਦੇ ਡਾ. ਨੈਨਾ ਖੁੱਲਰ, ਪ੍ਰੋ. ਪਰਵੀਨ ਅਤੇ ਡਾ. ਹਰਸਿਮਰਨਜੀਤ ਸਿੰਘ ਮੌਜੂਦ ਸਨ |
ਵਿਭਾਗ ਦੇ ਹੋਣਹਾਰ ਵਿਦਿਆਰਥੀਆਂ ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਪ੍ਰੀਆ, ਆਕਾਸ਼, ਜਸਕਰਨ ਸਿੰਘ, ਸੁਰਿੰਦਰ ਸਿੰਘ, ਮਨਜੋਤ ਕੌਰ, ਰਾਜਪ੍ਰੀਤ ਕੌਰ, ਸਾਦੀਆ, ਮਨਵੀਰ ਕੌਰ, ਖੁਸ਼ੀ, ਗੁਰਜੋਤ ਕੌਰ, ਜਸਕਰਮਜੀਤ ਸਿੰਘ, ਹਸਨਪ੍ਰੀਤ, ਸਰਬਪ੍ਰੀਤ ਕੌਰ, ਗੁਰਸਿਮਰਨ ਕੌਰ, ਸਮਰਪ੍ਰੀਤ ਕੌਰ ਅਤੇ ਪ੍ਰਭਜੋਤ ਸਿੰਘ ਨੇ ਸਰਗਰਮੀ ਨਾਲ ਇਸ ਸਿੱਖਿਆ ਭਰਪੂਰ ਗਤੀਵਿਧੀ ਵਿਚ ਹਿੱਸਾ ਲਿਆ |
ਪਿਛਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਗ ਪਾਲ਼ੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ-ਵਿਧਾਇਕ ਰਾਏ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਮਗੜ੍ਹ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।