04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

40 ਰੋਜ਼ਾ ਪਵਿੱਤਰ ਚਰਨ ਛੋਹ ਗੁਰਮਤਿ ਸਮਾਗਮ ਦਾ 39ਵਾਂ ਦੀਵਾਨ ਸ਼ਰਧਾ ਨਾਲ ਸਮਾਪਤ

ਅਜੀਤ ਡੈਸਕ 04-04-2026
ਮੰਡੀ ਗੋਬਿੰਦਗੜ੍ਹ, 3 ਅਪ੍ਰੈਲ (ਰਾਜੇਸ਼ ਸ਼ਰਮਾ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮੁੱਹਲਾ ਗੁਰੂ ਕੀ ਨਗਰੀ ਵਿਖੇ ਚੱਲ ਰਹੇ 40 ਰੋਜ਼ਾ ਪਵਿੱਤਰ ਚਰਨ ਛੋਹ ਗੁਰਮਤਿ ਸਮਾਗਮ ਦੇ ਤਹਿਤ 39ਵਾਂ ਦੀਵਾਨ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸੰਤ ਬਾਬਾ ਸੁਖਵੀਰ ਸਿੰਘ ਕੰਦੋਲੇ ਵਾਲਿਆਂ ਵਲੋਂ ਗੁਰਬਾਣੀ ਕੀਰਤਨ ਅਤੇ ਰਸਭਰੀ ਵਿਆਖਿਆ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ | ਉਨ੍ਹਾਂ ਸੰਗਤ ਨੂੰ ਨਾਮ ਸਿਮਰਨ ਅਤੇ ਗੁਰਮਤਿ ਮਾਰਗ 'ਤੇ ਚੱਲਣ ਦੀ ਪੇ੍ਰਰਨਾ ਦਿੱਤੀ | ਉਨ੍ਹਾਂ ਵਲੋਂ ਵਿਸ਼ਵ ਸ਼ਾਂਤੀ ਲਈ ਵਿਸ਼ੇਸ਼ ਅਰਦਾਸ ਕੀਤੀ ਗਈ | ਅਰਦਾਸ ਦੌਰਾਨ ਈਰਾਨ-ਇਰਾਕ ਸਮੇਤ ਦੁਨੀਆ ਭਰ ਵਿਚ ਚੱਲ ਰਹੇ ਟਕਰਾਅ ਖ਼ਤਮ ਹੋਣ ਅਤੇ ਮਨੁੱਖਤਾ ਵਿਚ ਪਿਆਰ ਤੇ ਅਮਨ ਕਾਇਮ ਹੋਣ ਦੀ ਕਾਮਨਾ ਕੀਤੀ ਗਈ | ਸਮਾਗਮ ਦੌਰਾਨ ਸੰਗਤ ਪੂਰੀ ਸ਼ਰਧਾ ਨਾਲ ਗੁਰਮਤਿ ਰੰਗ ਵਿਚ ਰੰਗੀ ਹੋਈ ਨਜ਼ਰ ਆਈ | ਅੰਤ ਵਿਚ ਅਰਦਾਸ ਉਪਰੰਤ ਸੰਗਤ ਨੇ ਗੁਰੂ ਦਾ ਅਟੁੱਟ ਲੰਗਰ ਛਕਿਆ | ਸਮਾਗਮ ਦੌਰਾਨ ਸੰਤ ਬਾਬਾ ਸੁਜਾਨ ਸਿੰਘ ਕਾਰਸੇਵਾ ਵਾਲੇ, ਹੈੱਡਗੰਥੀ ਗਿਆਨੀ ਕੁਲਵਿੰਦਰ ਸਿੰਘ, ਰਵਿੰਦਰਜੀਤ ਸਿੰਘ ਭੰਗੂ, ਫੋਰਮੈਨ ਰੂਪ ਸਿੰਘ, ਫੋਰਮੈਨ ਮੱਘਰ ਸਿੰਘ, ਬਾਬਾ ਨਿਸ਼ਾਨ ਸਿੰਘ, ਫੋਰਮੈਨ ਬਲਵੀਰ ਸਿੰਘ ਸਿੱਧੂ ਉਪ ਚੇਅਰਮੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਸੁਸਾਇਟੀ, ਕੁਲਵਿੰਦਰ ਸਿੰਘ ਭੰਗੂ, ਕੇਸਰ ਸਿੰਘ ਪ੍ਰੀਤ ਨਗਰ, ਅਮਰੀਕ ਸਿੰਘ ਜੱਸੜ, ਗੁਰਸੇਵਕ ਸਿੰਘ ਮਰਜਾਰਾ, ਗੁਰਸ਼ਰਨ ਸਿੰਘ ਭੱਟੀ, ਮਨਜੀਤ ਸਿੰਘ ਖ਼ਾਲਸਾ, ਤੇਜਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਸਨ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਅਗਲੀ ਖ਼ਬਰ ਮਾਨ ਸਰਕਾਰ ਨੇ ਉਸਾਰੀ ਕਿਰਤੀਆਂ ਦੀਆਂ ਅਰਜ਼ੀਆਂ ਦੇ ਨਿਪਟਾਰੇ ਦਾ ਸਮਾਂ 165 ਦਿਨਾਂ ਤੋਂ ਘਟਾ ਕੇ 62 ਦਿਨ ਕੀਤਾ-ਵਿਧਾਇਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।