05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਵਿਦੇਸ਼ ਭੇਜਣ ਦੇ ਬਹਾਨੇ ਅਗਵਾ ਕਰ ਫਿਰੌਤੀ ਮੰਗਣ ਦੇ ਦੋਸ਼ 'ਚ 1 ਸਮੇਤ 3 ਨਾਮਾਲੂਮ ਨਾਮਜ਼ਦ

ਅਜੀਤ ਡੈਸਕ 04-04-2026
ਖਮਾਣੋਂ, 3 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਪਤਨੀ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਨੂੰ ਵਿਦੇਸ਼ ਭੇਜਣ ਦੇ ਬਹਾਨੇ ਅਗਵਾ ਕਰ ਫਿਰੌਤੀ ਮੰਗਣ ਦੇ ਕਥਿਤ ਦੋਸ਼ 'ਚ ਇਕ ਸਮੇਤ ਤਿੰਨ ਨਾਮਲੂਮ ਵਿਅਕਤੀ ਨੂੰ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮੇ 'ਚ ਨਾਮਜ਼ਦ ਕੀਤਾ ਹੈ | ਮਿਲੀ ਜਾਣਕਾਰੀ ਮੁਤਾਬਿਕ ਸੰਜੀਵਨ ਕੌਰ ਪਤਨੀ ਹਰਬੰਸ ਸਿੰਘ ਵਾਸੀ ਪਿੰਡ ਲਖਣਪੁਰ ਥਾਣਾ ਖਮਾਣੋਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਹਰਬੰਸ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਲਖਣਪੁਰ ਥਾਣਾ ਖਮਾਣੋਂ, ਵਿਖੇ ਹੇਅਰ ਡਰੈਸਰ ਦੀ ਦੁਕਾਨ ਕਰਦਾ ਸੀ | ਉਸ ਦਾ ਪਤੀ ਪਹਿਲਾਂ ਮਲੇਸ਼ੀਆ ਗਿਆ ਸੀ ਅਤੇ ਮਲੇਸ਼ੀਆ ਵਿਖੇ ਉਸ ਦੀ ਮੁਲਾਕਾਤ ਸੁਰਿੰਦਰ ਸਿੰਘ ਉਰਫ਼ ਵਿੱਕੀ ਵਾਸੀ ਹਰਿਆਣਾ ਨਾਲ ਹੋਈ | ਉਹ ਉਸ ਦੇ ਪਤੀ ਨੂੰ ਕਹਿਣ ਲੱਗਾ ਕਿ ਤੈਨੂੰ ਮੈਂ ਅੱਠ ਲੱਖ ਰੁਪਏ 'ਚ ਸਾਊਥ ਕੋਰੀਆਂ ਵਿਖੇ ਭੇਜ ਦਿੰਦਾ ਹਾਂ, ਜਿੱਥੇ ਹੇਅਰ ਡਰੈਸਰ ਨੂੰ ਵਧੀਆ ਆਮਦਨ ਹੈ | ਉਪਰੰਤ ਮਿਤੀ 27-3-2026 ਨੂੰ ਸ਼ਾਮ 6 ਵਜੇ ਪਤੀ ਹਰਬੰਸ ਸਿੰਘ ਨੂੰ ਸੁਰਿੰਦਰ ਸਿੰਘ ਉਰਫ਼ ਵਿੱਕੀ ਦਾ ਫੋਨ ਆਇਆ ਕਿ ਤੇਰਾ ਵੀਜ਼ਾ ਲੱਗ ਚੁੱਕਾ ਹੈ | ਤੇਰੀ ਕੱਲ੍ਹ ਮਿਤੀ 28-3-2026 ਨੂੰ ਦਿੱਲੀ ਤੋਂ ਫਲਾਈਟ ਹੈ | ਮੇਰਾ ਪਤੀ ਮਿਤੀ 27-3-2026 ਨੂੰ ਵਕਤ ਸ਼ਾਮ 6 ਵਜੇ ਘਰ ਤੋਂ ਦਿੱਲੀ ਲਈ ਰਵਾਨਾ ਹੋ ਗਿਆ | ਜਿਸ ਦੌਰਾਨ ਮੇਰੇ ਪਤੀ ਨੇ ਦਿੱਲੀ ਪੁੱਜਕੇ ਮੈਨੂੰ ਫ਼ੋਨ ਕੀਤਾ ਕਿ ਮੈਂ ਦਿੱਲੀ ਪਹੁੰਚ ਗਿਆ ਹਾਂ ਮੇਰੀ ਫਲਾਈਟ 28 ਮਾਰਚ ਨੂੰ ਸਵੇਰ 10:55 ਵਜੇ ਦਿੱਲੀ ਤੋਂ ਵਾਇਆ ਦੁਬਈ ਲਈ ਰਵਾਨਾ ਹੋਣੀ ਹੈ | ਫਿਰ ਉਸੇ ਦਿਨ ਹੀ ਕਰੀਬ 4 ਘੰਟੇ ਬਾਅਦ ਮੇਰੇ ਪਤੀ ਦਾ ਫ਼ੋਨ ਆਇਆ ਕਿ ਮੈਂ ਦੁਬਈ ਠੀਕ ਠਾਕ ਪਹੁੰਚ ਗਿਆ ਹਾਂ | ਹੁਣ ਮੇਰੀ ਦੁਬਈ ਤੋਂ ਇਥੋਪੀਆ ਦੀ ਫਲਾਈਟ ਹੈ, ਉਸ ਦਿਨ ਹੀ ਉਸ ਨੇ ਮੈਨੰੂ ਫ਼ੋਨ ਕੀਤਾ ਕਿ ਮੈਂ ਇਥੋਪੀਆ ਪਹੁੰਚ ਗਿਆ ਅਤੇ ਸਾਡਾ ਹੋਟਲ 'ਚ ਕਮਰਾ ਬੁੱਕ ਹੈ, ਅਸੀਂ ਉੱਥੇ ਚਲੇ ਜਾਣਾ ਹੈ | ਉਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਹੋ ਗਿਆ, ਮੇਰੇ ਪਤੀ ਦਾ ਮੇਰੇ ਨਾਲ ਕੋਈ ਸੰਪਰਕ ਨਹੀਂ ਹੋਇਆ | ਇਸ ਤੋਂ ਬਾਅਦ ਮਿਤੀ 30 ਮਾਰਚ ਨੂੰ ਸ਼ਾਮ ਨੂੰ ਕਰੀਬ ਸਵਾ ਛੇ ਵਜੇ ਮੈਨੂੰ ਵੱਖ-ਵੱਖ ਫ਼ੋਨ ਨੰਬਰਾਂ ਤੋਂ ਕਾਲਾਂ ਆਈਆਂ ਤੇ ਕਹਿਣ ਲੱਗੇ ਕਿ ਤੇਰੇ ਪਤੀ ਹਰਬੰਸ ਸਿੰਘ ਨੂੰ ਅਸੀਂ ਅਗਵਾ ਕੀਤਾ ਹੈ | ਇਸ ਨੂੰ ਛੱਡਣ ਬਦਲੇ 8 ਲੱਖ ਰੁਪਏ ਦੀ ਫਿਰੌਤੀ ਦਿੱਤੀ ਜਾਵੇ | ਉਪਰੰਤ 31 ਮਾਰਚ ਨੂੰ ਦੁਬਾਰਾ ਉਸ ਹੀ ਫ਼ੋਨ ਨੰਬਰ ਤੋਂ ਵੀਡੀਓ ਕਾਲ ਆਈ ਜਿਸ 'ਚ ਦਿਖਾਇਆ ਮੇਰਾ ਪਤੀ ਨੂੰ ਬੰਦੀ ਬਣਾਇਆ ਹੋਇਆ ਹੈ, ਤੇ ਕਹਿਣ ਲੱਗੇ ਕਿ ਹੁਣ ਸਾਨੂੰ 25 ਲੱਖ ਰੁਪਏ ਦੇਵੋਗੇ ਤਾਂ ਹੀ ਤੇਰੇ ਘਰਵਾਲੇ ਨੂੰ ਛੱਡਾਂਗੇ, ਨਹੀਂ ਨੁਕਸਾਨ ਲਈ ਤਿਆਰ ਰਹੋ | ਪੁਲਿਸ ਨੇ ਸੰਜੀਵਨ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਸੁਰਿੰਦਰ ਸਿੰਘ ਉਰਫ਼ ਵਿੱਕੀ ਵਾਸੀ ਹਰਿਆਣਾ ਅਤੇ 3 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਖਮਾਣੋਂ ਵਿਖੇ ਧਾਰਾ 308, 140, 61, 351 (2) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ |
ਪਿਛਲੀ ਖ਼ਬਰ ਸੁਰਜੀਤ ਸਿੰਘ ਕਾਲੇਵਾਲ ਦੀ ਧੀ ਅਮਾਨਤ ਕੌਰ ਮਾਂਗਟ ਦੇ ਜਨਮ ਦਿਨ 'ਤੇ ਅਨੇਕਾਂ ਸ਼ਖ਼ਸੀਅਤਾਂ ਪਹੁੰਚੀਆਂ ਅਗਲੀ ਖ਼ਬਰ ਆੜ੍ਹਤੀ ਕਿਸਾਨਾਂ ਦੀ ਅਹਿਮ ਕੜੀ, ਉਨ੍ਹਾਂ ਦੇ ਮਸਲੇ ਜਲਦ ਹੱਲ ਕੀਤੇ ਜਾਣ-ਨਾਗਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।