05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਧਾਰਮਿਕ ਸਮਾਗਮਾਂ ਨਾਲ ਲੋਕਾਈ ਪ੍ਰਭੂ ਨਾਲ ਜੁੜਦੀ ਹੈ- ਰਾਜੂ ਖੰਨਾ

ਅਜੀਤ ਡੈਸਕ 04-04-2026
ਅਮਲੋਹ, 3 ਅਪ੍ਰੈਲ (ਕੇਵਲ ਸਿੰਘ)-ਪ੍ਰਵਾਸੀ ਭਾਈਚਾਰੇ ਵਲੋਂ ਮਹਾਂਰਿਸ਼ੀ ਮੇਹੀ ਵਿੱਦਿਆ ਮੰਦਿਰ ਅਮਲੋਹ ਵਿਖੇ ਦੋ ਰੋਜ਼ਾ ਸੰਤ ਮੰਨਤ ਸਤਿਸੰਗ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੂੰ ਮਹਾਂਰਿਸ਼ੀ ਮੇਹੀ ਵਿੱਦਿਆ ਮੰਦਿਰ ਦੇ ਸੰਸਥਾਪਕ ਸੰਤ ਬਿਆਸਾ ਨੰਦ ਹਰਿਦੁਆਰ ਵਾਲਿਆਂ ਵਲੋਂ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ ਗਿਆ | ਇਸ ਦੋ ਰੋਜ਼ਾ ਧਾਰਮਿਕ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਕਰਵਾਉਣੇ ਚਾਹੀਦੇ ਹਨ, ਕਿਉਂਕਿ ਅਜਿਹੇ ਧਾਰਮਿਕ ਸਮਾਗਮ ਸਮੁੱਚੀ ਲੋਕਾਈ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਵਿਚ ਸਹਾਈ ਹੁੰਦੇ ਹਨ | ਇਸ ਮੌਕੇ 'ਤੇ ਰਾਜੂ ਖੰਨਾ ਨੇ ਜਿੱਥੇ ਫੁੱਲਾਂ ਦਾ ਹਾਰ ਪਾ ਕੇ ਸੰਤ ਬਿਆਸਾ ਨੰਦ ਦਾ ਸਵਾਗਤ ਕੀਤਾ, ਉੱਥੇ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ 'ਤੇ ਜਥੇਦਾਰ ਕੁਲਦੀਪ ਸਿੰਘ ਮਛਰਾਈ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜਨ ਸਿੰਘ, ਹਰਬੰਸ ਸਿੰਘ ਬਡਾਲੀ, ਕਮਲਜੀਤ ਸਿੰਘ ਗਿੱਲ, ਕਰਮਜੀਤ ਸਿੰਘ ਕਾਨੂੰਗੋ, ਰਾਜੇਸ਼ ਕੁਮਾਰ ਯਾਦਵ, ਰੌਸ਼ਨ ਲਾਲ, ਬਸੰਤ ਲਾਲ, ਗੁਰਪ੍ਰੀਤ ਸਿੰਘ ਗੁਰੀ, ਕਾਲਾ ਅਰੋੜਾ, ਸੁਰਿੰਦਰ ਸਿੰਘ ਜੇ.ਈ., ਬਲਤੇਜ ਸਿੰਘ ਸਾਬਕਾ ਕੌਂਸਲਰ, ਮੰਟਿਨ ਯਾਦਵ, ਵਿਜੈ ਸਿੰਘ, ਹਰੀਨਾਥ, ਲਕਛਮਣ ਸਾਹ, ਪ੍ਰੇਮ ਚੰਦ, ਰਣਜੀਤ ਯਾਦਵ, ਬੱਬਲੂ ਯਾਦਵ ਅਤੇ ਫੁੱਲੋ ਯਾਦਵ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਮੌਜੂਦ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਚਿੱਟੇ ਦਿਨ ਧੋਖਾ ਕਰ ਰਹੀ ਹੈ-ਉੂਸ਼ਾ ਰਾਣੀ, ਪੰਜੋਲਾ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਿਚ 'ਟੈਕ ਟਾਇਟਨਜ਼ 2026 ਟੈਕ ਫੈਸਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।