06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬ ਸਰਕਾਰ ਕਿਸਾਨਾਂ ਦੀ ਖੱਜਲ ਖ਼ੁਆਰੀ ਰੋਕਣ ਲਈ ਆੜ੍ਹਤੀਆਂ ਦੀਆਂ ਮੰਗਾਂ ਪੂਰੀਆਂ ਕਰੇ-ਭਿੰਦਾ, ਮਾਵੀ

ਅਜੀਤ ਡੈਸਕ 04-04-2026
ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਮਨਪ੍ਰੀਤ ਸਿੰਘ)-ਇਕ ਪਾਸੇ ਕਿਸਾਨਾਂ ਦੀ ਕਣਕ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਤੇ ਦੂਸਰੇ ਪਾਸੇ ਲਗਾਤਾਰ ਮੌਸਮ ਦੀ ਕਰੋਪੀ ਕਾਰਨ ਕਿਸਾਨਾਂ ਦੇ ਸਾਹ ਸੂੱਤੇ ਪਏ ਹਨ, ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆੜ੍ਹਤੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਮੰਡੀਆਂ 'ਚ ਹੋਣ ਵਾਲੀ ਖੱਜਲ ਖ਼ੁਆਰੀ ਨੂੰ ਰੋਕਿਆ ਜਾ ਸਕੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆੜ੍ਹਤੀ ਐਸੋਸੀਏਸ਼ਨ ਦੇ ਆਗੂ ਭੁਪਿੰਦਰ ਸਿੰਘ ਨੰਬਰਦਾਰ ਤੇ ਸਕੱਤਰ ਨਿਰਮਲ ਸਿੰਘ ਮਾਵੀ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਆੜ੍ਹਤੀ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਆੜ੍ਹਤੀਆਂ ਨੂੰ ਪੂਰੀ ਆੜ੍ਹਤ ਦੇ ਰਿਹਾ ਹੈ, ਪਰ ਪੰਜਾਬ ਸਰਕਾਰ ਆੜ੍ਹਤੀਆਂ ਦੀ ਆੜ੍ਹਤ 'ਚ ਲਗਾਤਾਰ ਕਟੌਤੀ ਕਰ ਰਹੀ ਹੈ, ਜਿਸ ਕਾਰਨ ਆੜ੍ਹਤੀਆਂ 'ਚ ਰੋਸ ਦੀ ਲਹਿਰ ਹੈ | ਇਸੇ ਤਰ੍ਹਾਂ ਸੂਬੇ ਦੇ ਆੜ੍ਹਤੀ ਸਰਕਾਰੀ ਏਜੰਸੀ ਐਫ.ਸੀ.ਆਈ. ਦਾ ਵੀ ਵਿਰੋਧ ਕਰ ਰਹੇ ਹਨ, ਕਿਉਂਕਿ ਉਕਤ ਏਜੰਸੀ ਵਲੋਂ ਆੜ੍ਹਤੀਆਂ ਦਾ 55 ਕਰੋੜ ਰੁਪਇਆ ਬਕਾਇਆ ਰੋਕਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਨੂੰ ਲੇਬਰ ਵੀ ਹੋਰਨਾਂ ਸੂਬਿਆ ਦੀ ਤਰਜ਼ 'ਤੇ ਘੱਟ ਦਿੱਤੀ ਜਾ ਰਹੀ ਹੈ, ਜਿਸ ਨੂੰ ਈ.ਪੀ.ਐਫ. ਦੇ ਨਾਮ 'ਤੇ ਕੱਟਿਆ ਜਾ ਰਿਹਾ ਹੈ, ਜਦਕਿ ਸੂਬੇ ਦੇ ਕਿਸੇ ਵੀ ਆੜ੍ਹਤੀ ਕੋਲ ਪੱਕੀ ਲੇਬਰ ਨਹੀਂ ਹੈ, ਜੋ ਕਿ ਸਿਰਫ਼ ਸੀਜ਼ਨ ਸਮੇਂ ਹੀ ਕੰਮ ਕਰਨ ਆਉਂਦੀ ਹੈ | ਆਗੂਆਂ ਨੇ ਕਿਹਾ ਕਿ ਮੌਸਮ ਦੀ ਖ਼ਰਾਬੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਣ ਦਾ ਵੀ ਲਗਾਤਾਰ ਖ਼ਦਸ਼ਾ ਬਣਿਆ ਹੋਇਆ ਹੈ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀਆਂ 'ਚ ਆਉਣ ਵਾਲੀ ਫ਼ਸਲ ਨੂੰ ਖ਼ਰੀਦਣ ਲਈ ਆੜ੍ਹਤੀਆਂ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਮੰਨੀਆਂ ਜਾਣ | ਇਸ ਮੌਕੇ 'ਤੇ ਆੜ੍ਹਤੀ ਕੁਲਵਿੰਦਰ ਸਿੰਘ ਹਰਬੰਸਪੁਰਾ, ਅਜਮੇਰ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਹੈਪੀ ਨੰਦਾ, ਕਿੱਕੀ, ਲੱਖੀ, ਸਿਕੰਦਰਪਾਲ ਸਿੰਘ ਤੇ ਬਹਾਦਰ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਰਾਮ ਸਿੰਘ ਅਲਬੇਲਾ ਦਾ ਕੌਮੀ ਪੁਰਸਕਾਰ ਨਾਲ ਹੋਇਆ ਸਨਮਾਨ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਿਹਤ ਕ੍ਰਾਂਤੀ ਤਹਿਤ ਸਿਹਤ ਸਹੂਲਤਾਂ ਦੀ ਕੀਤੀ ਕਾਇਆ ਕਲਪ-ਵਿਧਾਇਕ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।