06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਵੇਂ ਵਿੱਦਿਅਕ ਸੈਸ਼ਨ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਵਲੋਂ ਸਕੂਲਾਂ ਦੇ ਵਿਸ਼ੇਸ਼ ਦੌਰੇ ਜਾਰੀ

ਅਜੀਤ ਡੈਸਕ 04-04-2026
ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਰਾਜਿੰਦਰ ਸਿੰਘ)-ਸਰਕਾਰੀ ਸਕੂਲਾਂ ਵਿਚ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਕੌਰ ਨੇ ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਦਾ ਦੌਰ ਕੀਤਾ | ਉਨ੍ਹਾਂ ਦੀ ਮÏਜੂਦਗੀ ਵਿਚ ਹੀ ਚਾਰ ਨਵੇਂ ਵਿਦਿਆਰਥੀ ਜੋ ਪ੍ਰਾਈਵੇਟ ਸਕੂਲ ਛੱਡ ਕੇ ਆਏ ਹਨ, ਉਨ੍ਹਾਂ ਨੂੰ ਰਸਮੀ ਤੌਰ ਤੇ ਸਕੂਲ ਵਿਚ ਦਾਖਲ ਕਰਵਾਇਆ¢ ਇਸ ਮੌਕੇ ਉਨ੍ਹਾਂ ਸਕੂਲ ਦੀ ਲਾਇਬੇ੍ਰਰੀ, ਹਲਕਾ ਵਿਧਾਇਕ ਗੈਰੀ ਬੜਿੰਗ ਵਲੋਂ ਭੇਜੀ ਗਈ ਗਰਾਂਟ ਨਾਲ ਬਣੇ ਆਰਟ ਰੂਮ ਅਤੇ ਰੋਜ਼ਾਨਾ ਮੀਨੂ ਅਨੁਸਾਰ ਬਣੇ ਮਿਡ-ਡੇਅ- ਮੀਲ ਦੀ ਵੀ ਚੈਕਿੰਗ ਕੀਤੀ | ਸਕੂਲ ਮੁਖੀ ਅਤੇ ਅਧਿਆਪਕਾਂ ਨਾਲ ਮੀਟਿੰਗ ਕਰਕੇ ਐਨ.ਐਮ.ਐਮ.ਐਸ ਅਤੇ ਪੀ.ਐਸ.ਟੀ.ਐਸ.ਈ ਸਕਾਲਰਸ਼ਿਪ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਹੁਣ ਤੋਂ ਹੀ ਤਿਆਰ ਕਰਨ ਲਈ ਪ੍ਰੇਰਨਾ ਦਿੱਤੀ¢ ਉਨ੍ਹਾਂ ਪ੍ਰੋਜੈਕਟ ਮਿਸ਼ਨ ਸਮਰੱਥ 4.0 ਨੂੰ ਵਿਸ਼ੇ ਦੀ ਸਿੱਖਿਆ ਸ਼ਾਸਤਰ ਵਿਧੀ ਨਾਲ ਪੜਾਉਣ ਲਈ ਪ੍ਰੇਰਿਤ ਕੀਤਾ | ਸਕੂਲਾਂ ਵਿਚ ਦਾਖਲਾ ਵਧਾਉਣ ਲਈ ਅਧਿਆਪਕਾਂ ਨੰੂ ਟੀਮਾਂ ਬਣਾ ਕੇ ਡੋਰ ਟੂ ਡੋਰ ਮੁਹਿੰਮ ਚਲਾਉਣ ਲਈ ਵੀ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ 5 ਅਪ੍ਰੈਲ ਨੂੰ ਮੈਟਰੋ ਰੇਲ ਸਵੇਰੇ ਤਿੰਨ ਵਜੇ ਚੱਲਣੀ ਸ਼ੁਰੂ ਹੋਵੇਗੀ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਚ ਦੂਜਾ ਰਾਸ਼ਟਰੀ ਮੂਟ ਕੋਰਟ ਮੁਕਾਬਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।