ਮੰਡੀ ਗੋਬਿੰਦਗੜ੍ਹ, 31 ਮਾਰਚ (ਇਕਬਾਲਦੀਪ ਸੰਧੂ)-ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵਲੋਂ ਭਿਆਨਕ ਬਿਮਾਰੀਆਂ ਤੋਂ ਪੀੜਤਾਂ ਅਤੇ ਫ਼ੀਸਾਂ ਲਈ ਮਾਲੀ ਮਦਦ ਦੇਣ ਲਈ ਸੁਸਾਇਟੀ ਦੇ ਬ੍ਰਾਂਚ ਦਫ਼ਤਰ ਮੰਡੀ ਗੋਬਿੰਦਗੜ੍ਹ ਵਿਖੇ ਇਕ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਰਮਿੰਦਰ ਸਿੰਘ ਕਮਾਡੈਂਟ ਆਈ.ਆਰ.ਬੀ. ਪਟਿਆਲਾ ਪਹੁੰਚੇ | ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸੱਚੀ ਪ੍ਰਮਾਤਮਾ ਦੀ ਸੇਵਾ ਹੈ | ਇਸ ਮੌਕੇ ਉਨ੍ਹਾਂ ਭਿਆਨਕ ਬਿਮਾਰੀਆਂ ਤੋਂ ਪੀੜਤਾਂ ਦੀ ਮੈਡੀਕਲ ਮਦਦ ਅਤੇ ਬੱਚਿਆਂ ਦੀ ਫ਼ੀਸ ਦੀ ਮਦਦ ਦੇ ਚੈੱਕ ਲੋੜਵੰਦਾਂ ਨੂੰ ਤਕਸੀਮ ਕੀਤੇ | ਇਸ ਮੌਕੇ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਕੈਸ਼ੀਅਰ ਰਵਿੰਦਰ ਸਿੰਘ ਧੰਨਾ ਪੈੱ੍ਰਸ ਸਕੱਤਰ ਅਸ਼ੋਕ ਚੋਪੜਾ, ਮਨਜੀਤ ਸਿੰਘ ਜੁਆਇੰਟ ਸੈਕਟਰੀ, ਸਲਾਹਕਾਰ ਨਾਇਬ ਸਿੰਘ, ਮੈਂਬਰ ਬਹਾਦਰ ਸਿੰਘ, ਰਜਿੰਦਰ ਕਪਲਿਸ਼, ਗੋਬਿੰਦ ਸਿੰਘ, ਹਰਚਰਨ ਸਿੰਘ ਨਾਗਰਾ, ਯਾਦਵਿੰਦਰ ਸਿੰਘ ਕੰਗ, ਕਮਲਜੀਤ ਸਿੰਘ, ਪੰਡਿਤ ਰਾਮਕਰਨ ਸ਼ਰਮਾ, ਹਰਵਿੰਦਰ ਸਿੰਘ, ਗੁਰਨਾਮ ਸਿੰਘ ਡੋਗਰਾ, ਰਜਿੰਦਰ ਕੁਮਾਰ ਅਤੇ ਸੁਖਦੇਵ ਸਿੰਘ ਖਨੌੜਾ ਵੀ ਹਾਜ਼ਰ ਸਨ |