ਖਮਾਣੋਂ, 31 ਮਾਰਚ (ਜੋਗਿੰਦਰ ਪਾਲ)-ਖਮਾਣੋਂ ਇਲਾਕੇ ਦੀ ਧਾਰਮਿਕ ਸ਼ਖ਼ਸੀਅਤ ਬਾਬਾ ਸਰਬਜੀਤ ਸਿੰਘ ਭੱਲਾ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਅਮਰਦਾਸ ਪਬਲਿਕ ਹਾਈ ਸਕੂਲ ਫਰੌਰ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼ਾਲਿਨੀ ਅਰੋੜਾ, ਪਰਮਜੀਤ ਸਿੰਘ (ਪੀ.ਸੀ.ਐਸ), ਰਿਸ਼ੀ ਗਰਗ ਪਟਿਆਲਾ (ਸੀ.ਏ.), ਬਲਜਿੰਦਰ ਸਿੰਘ (ਡਾਇਰੈਕਟਰ ਪ.ਸ.ਸ.ਬ) ਅਤੇ ਪ੍ਰਧਾਨ ਸੁਖਦੀਪ ਸਿੰਘ ਰਿੰਪੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮਾਗਮ ਦੌਰਾਨ ਸਕੂਲ ਦੀਆਂ ਵੱਖ-ਵੱਖ ਕਲਾਸਾਂ 'ਚੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਵਰਨਣਯੋਗ ਹੈ ਕਿ ਇਲਾਕੇ ਦੇ ਇਸ ਸਕੂਲ ਵਿਚ ਬੱਚਿਆਂ ਤੋਂ ਕੋਈ ਵੀ ਫ਼ੀਸ ਵਸੂਲ ਨਹੀਂ ਕੀਤੀ ਜਾਂਦੀ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਸਟੇਜ ਦੀ ਕਾਰਵਾਈ ਸਕੂਲ ਅਧਿਆਪਕ ਸੁਖਮਿੰਦਰ ਸਿੰਘ ਫਰੌਰ ਨੇ ਚਲਾਈ | ਇਸ ਮੌਕੇ ਸਰਪੰਚ ਦਲਵਿੰਦਰ ਸਿੰਘ ਬੈਂਸ ਫਰੌਰ, ਪੰਡਿਤ ਹਰੀ ਚੰਦ, ਚਰਨਜੀਤ ਸਿੰਘ ਸਮਰਾਲਾ ਪਿ੍ੰਸੀਪਲ, ਰਾਕੇਸ਼ ਸ਼ੁਕਲਾ, ਬੇਅੰਤ ਸਿੰਘ ਕੰਗ, ਸੰਜੇ ਗੁਪਤਾ, ਨਰੇਸ਼ ਕੁਮਾਰ ਘੋਕਾ, ਗਗਨਜੀਤ ਸਿੰਘ ਵਾਲੀਆ, ਹਰਿੰਦਰ ਸਿੰਘ ਸਮਰਾਲਾ, ਸੰਦੀਪ ਗੋਇਲ ਖੰਨਾ, ਬਲਜੀਤ ਕੌਰ, ਬਲਜਿੰਦਰ ਕੌਰ ਕਲਾਲ ਮਾਜਰਾ, ਜਸਪਾਲ ਕੌਰ ਗੋਬਿੰਦ ਸਪੈਲਰ ਲੁਧਿਆਣਾ, ਕਰਨੈਲ ਸਿੰਘ ਫਰੌਰ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਅਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜ਼ਰ ਸਨ |