20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਿਕਾਸ ਕਾਰਜਾਂ 'ਚ ਮਾੜੀ ਗੁਣਵੱਤਾ ਵਾਲਾ ਸਾਮਾਨ ਵਰਤਣ ਨਾਲ ਇੰਟਰਲਾਕ ਟਾਈਲਾਂ ਤੇ ਦੀਵਾਰਾਂ ਡਿੱਗੀਆਂ

ਅਜੀਤ ਡੈਸਕ 28-03-2026
ਖਮਾਣੋਂ, 27 ਮਾਰਚ (ਮਨਮੋਹਣ ਸਿੰਘ ਕਲੇਰ)-ਪਿੰਡ ਦਮਹੇੜੀ ਵਿਖੇ ਵਿਕਾਸ ਕਾਰਜਾਂ 'ਚ ਮਾੜੀ ਗੁਣਵੱਤਾ ਦਾ ਸਮਾਨ ਵਰਤਣ ਨਾਲ ਉਸਾਰੇ ਗਏ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਅਤੇ ਪਿੰਡ ਦੀ ਫਿਰਨੀ 'ਤੇ ਲਗਾਈਆਂ ਗਈਆਂ ਇੰਟਰਲਾਕ ਟਾਈਲਾਂ ਟੁੱਟਣ ਕਾਰਨ ਪਿੰਡ ਦੇ ਗੁਰਚਰਨ ਸਿੰਘ ਮੁੰਡੀ ਸੀਨੀਅਰ ਅਕਾਲੀ ਆਗੂ ਤੇ ਪੰਚਾਇਤ ਮੈਂਬਰ ਤੋਂ ਇਲਾਵਾ ਹਰਜੀਤ ਸਿੰਘ ਸੇਖੋਂ ਟੋਨੀ, ਹੈਪੀ ਸੇਖੋਂ, ਹਰਿੰਦਰ ਸਿੰਘ ਮਾਨ, ਦਲਵੀਰ ਸਿੰਘ ਅਤੇ ਜਸਪਾਲ ਸਿੰਘ ਆਦਿ ਨਿਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ |
ਉਕਤ ਪਿੰਡ ਨਿਵਾਸੀਆਂ ਨੇ ਦੱਸਿਆਂ ਕਿ ਇਨ੍ਹਾਂ ਕਾਰਜਾਂ 'ਚ ਕਾਫ਼ੀ ਹਲਕੇ ਦਰਜੇ ਦਾ ਸਮਾਨ ਵਰਤਣ ਨਾਲ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੀਆਂ ਦੀਵਾਰਾਂ ਡਿੱਗਣ ਲੱਗੀਆਂ ਹਨ ਜਦੋਂ ਕਿ ਪਿੰਡ ਦੀ ਫਿਰਨੀ 'ਤੇ ਲੱਗੀਆਂ ਇੰਟਰਲਾਕ ਇੱਟਾਂ ਕਾਰਨ ਫਿਰਨੀ ਟੁੱਟਣੀ ਸ਼ੁਰੂ ਹੋ ਗਈ ਹੈ | ਜਿਸ ਕਾਰਨ ਆਮ ਜਨਤਾ ਦੇ ਪੈਸੇ ਦੀ ਬਰਬਾਦੀ ਹੋਈ ਹੈ | ਇਸ ਲਈ ਕਾਰਵਾਈ ਕਰਕੇ ਮਾਮਲੇ 'ਚ ਗ਼ਲਤ ਪਾਏ ਗਏ ਲੋਕਾਂ ਖ਼ਿਲਾਫ਼ ਕਾਨੰੂਨੀ ਕਾਰਵਾਈ ਅਤੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ |
ਪਿਛਲੀ ਖ਼ਬਰ ਯੂ. ਕੇ. 'ਚ ਇਕ ਸਾਲ ਦੀ ਪੜ੍ਹਾਈ ਮਗਰੋਂ ਵਰਕ ਪਰਮਿਟ ਪ੍ਰਾਪਤ ਕਰੋ-ਰਾਇਲ ਟਰੈਵਲ <br/> ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦੌਰਾਨ ਲੋਕਾਂ ਦਾ ਮਨੋਰੰਜਨ ਕਰਨਗੇ ਰਣਜੀਤ ਬਾਵਾ-ਵਿਧਾਇਕ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।