23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ੍ਰੀ ਰਾਮ ਲੀਲ੍ਹਾ ਕਮੇਟੀ ਨੇ ਰਾਮ ਜਨਮ ਉਤਸਵ ਮਨਾਇਆ

ਅਜੀਤ ਡੈਸਕ 28-03-2026
ਬਸੀ ਪਠਾਣਾਂ, 27 ਮਾਰਚ (ਐਚ.ਐਸ. ਗੌਤਮ)-ਸ੍ਰੀ ਰਾਮ ਲੀਲ੍ਹਾ ਕਮੇਟੀ ਬਸੀ ਪਠਾਣਾਂ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ ਰਾਮ ਨੌਮੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਜਿਸ ਵਿਚ ਪ੍ਰਦੀਪ ਮਲਹੋਤਰਾ ਮੁੱਖ ਮਹਿਮਾਨ ਵਜੋਂ ਅਤੇ ਗੁਰਪ੍ਰੀਤ ਸਿੰਘ ਜੀ.ਪੀ., ਡਾ: ਮਨੋਹਰ ਸਿੰਘ, ਕੇਵਲ ਕੁਮਾਰ ਅਤੇ ਇੰਦਰਪਾਲ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਗੱਲਬਾਤ ਦੌਰਾਨ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਦੱਸਿਆ ਕਿ ਰਾਮ ਨੌਮੀ ਉਤਸਵ ਮੌਕੇ 17 ਤੋਂ 25 ਮਾਰਚ ਤੱਕ ਸ੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ | ਸਭ ਤੋਂ ਪਹਿਲਾਂ ਰਾਮ ਜਨਮ ਉਤਸਵ ਮੌਕੇ ਪੰਡਿਤ ਮਨੀਸ਼ ਸ਼ਰਮਾ ਨੇ ਹਵਨ ਯੱਗ ਕੀਤਾ ਅਤੇ ਸਤੀਸ਼ ਕੌਸ਼ਿਕ ਵਲੋਂ ਰਾਮ ਨਾਮ ਦਾ ਗੁਣਗਾਨ ਕੀਤਾ ਗਿਆ | ਕੰਜਕ ਪੂਜਾ, ਬ੍ਰਹਮ ਭੋਜ ਅਤੇ ਆਰਤੀ ਤੋਂ ਬਾਅਦ ਸ਼ਰਧਾਲੂਆਂ ਲਈ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਗਿਆ | ਕਮੇਟੀ ਵਲੋਂ ਸਮੂਹ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਲਸ਼ ਯਾਤਰਾ ਵਿਚ ਭਾਗ ਲੈਣ ਵਾਲੀਆਂ ਬੀਬੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਜੇ ਸਿੰਗਲਾ, ਬਲਰਾਮ ਚਾਵਲਾ, ਅਨਿਲ ਜੈਨ, ਗੁਰਵਿੰਦਰ ਮਿੰਟੂ, ਰਵਿੰਦਰ ਰੰਮੀ, ਨੀਰਜ ਮਲਹੋਤਰਾ, ਪ੍ਰਵੀਨ ਕਪਿਲ, ਸ਼ਾਮ ਗੌਤਮ, ਨਰੇਸ਼ ਵਰਮਾ, ਭਾਰਤ ਭੂਸ਼ਣ ਸ਼ਰਮਾ, ਜਵਾਹਰ ਲਾਲ, ਪ੍ਰੀਤਮ ਰਬੜ, ਰਾਜ ਕੁਮਾਰ ਵਧਵਾ, ਨਰਵੀਰ ਧੀਮਾਨ, ਵਿਨੋਦ ਸ਼ਰਮਾ, ਇੰਦਰੀ, ਨਿਤਿਸ਼ ਗੋਤਮ, ਰਜੇਸ਼ ਧੀਮਾਨ, ਕਰਨ ਪਨੇਸਰ, ਜਤਿੰਦਰ ਸ਼ਰਮਾ, ਜਤਿਨ ਪਰਾਸ਼ਰ, ਅਕਸ਼ੈ ਧੀਮਾਨ, ਪੁਨੀਤ ਚਾਵਲਾ, ਜੈ ਕਿ੍ਸ਼ਨ, ਰਾਜ ਕਮਲ ਸ਼ਰਮਾ, ਰਮੇਸ਼ ਮਲਹੋਤਰਾ, ਬਬਲਜੀਤ ਪਨੇਸਰ, ਰਕੇਸ਼ ਗੁਪਤਾ, ਅਨਿਲ ਕੁਮਾਰ, ਰਮੇਸ਼ ਕੁਮਾਰ, ਤੁਸ਼ਾਰ ਗੁਲਾਟੀ, ਸੰਜੀਵ ਸੋਨੀ, ਸੰਜੀਵ ਪਨੇਸਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬਿਨਾਂ ਪ੍ਰਵਾਨਗੀ ਕਾਲੋਨੀ ਕੱਟਣ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਵਿੱਤੀ ਵਰ੍ਹੇ ਦਾ ਮਨਰੇਗਾ ਸਕੀਮ ਤਹਿਤ ਰਹਿੰਦੇ 20 ਦਿਨਾਂ ਦਾ ਰੁਜ਼ਗਾਰ ਦਿੱਤੇ ਜਾਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।