03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਿਹਤ ਵਿਭਾਗ ਦੀ ਟੀਮ ਵਲੋਂ ਬਸੀ ਪਠਾਣਾਂ 'ਚ ਫੀਵਰ ਸਰਵੇਅ ਕਰਵਾਇਆ <br/>

ਅਜੀਤ ਡੈਸਕ 07-03-2026
ਬਸੀ ਪਠਾਣਾਂ, 6 ਮਾਰਚ (ਐਚ.ਐਸ.ਗੌਤਮ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਪ੍ਰਭਜੋਤ ਕੌਰ ਦੇ ਨਿਰਦੇਸ਼ਾਂ 'ਤੇ ਬਸੀ ਪਠਾਣਾਂ ਵਿਖੇ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਬੁਖ਼ਾਰ ਨੂੰ ਲੈ ਕੇ ਸਰਵੇਅ ਕਰਵਾਇਆ ਗਿਆ | ਜਿਸ ਦੌਰਾਨ ਸਿਹਤ ਇੰਸਪੈਕਟਰ ਸੱਤਿਆਪਾਲ ਬੈਂਸ ਦੀ ਟੀਮ ਵਿਚ ਸ਼ਾਮਿਲ ਸਿਹਤ ਕਰਮਚਾਰੀ ਰਵਿੰਦਰ ਸਿੰਘ, ਬਲਜੀਤ ਸਿੰਘ ਆਦਿ ਨੇ ਵੱਖ-ਵੱਖ ਸਕੂਲਾਂ ਦੇ ਇਲਾਵਾ ਮੁਹੱਲਾ ਕਿਲ੍ਹਾ ਦਾ ਦੌਰਾ ਕੀਤਾ ਅਤੇ ਬੁਖ਼ਾਰ ਸਬੰਧੀ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਮੌਸਮੀ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਤੇ ਬਚਾਅ ਦੇ ਉਪਾਅ ਸਾਂਝੇ ਕੀਤੇ | ਇਸ ਤੋਂ ਇਲਾਵਾ ਘਰ-ਘਰ ਜਾ ਕੇ ਫਿ੍ਜ ਟਰੇਆਂ, ਗਮਲਿਆਂ, ਟੁੱਟੇ ਬਰਤਨਾਂ ਵਿਚ ਖੜ੍ਹੇ ਪਾਣੀ ਵਿਚ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਅਤੇ ਆਲਾ ਦੁਆਲਾ ਸਾਫ਼ ਰੱਖਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ 19 ਮਾਰਚ ਨੂੰ ਸਮਾਣਾ ਵਿਖੇ ਅਕਾਲੀ ਦਲ (ਬਾਦਲ) ਦੀ ਰੈਲੀ ਇਤਿਹਾਸਕ ਹੋਵੇਗੀ-ਹਰਿਆਊ ਅਗਲੀ ਖ਼ਬਰ ਆਰ.ਟੀ.ਐਸ. ਫਲਾਵਰਜ਼ ਨਾਨੋਵਾਲ ਵਿਖੇ ਦੂਜੀ ਫਲੋਰੀਕਲਚਰ ਗਿਆਨ ਵਰਕਸ਼ਾਪ ਲਗਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।