03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਆਰ.ਟੀ.ਐਸ. ਫਲਾਵਰਜ਼ ਨਾਨੋਵਾਲ ਵਿਖੇ ਦੂਜੀ ਫਲੋਰੀਕਲਚਰ ਗਿਆਨ ਵਰਕਸ਼ਾਪ ਲਗਵਾਈ

ਅਜੀਤ ਡੈਸਕ 07-03-2026
ਖਮਾਣੋਂ, 6 ਮਾਰਚ (ਜੋਗਿੰਦਰ ਪਾਲ)-ਆਰ.ਟੀ.ਐਸ ਫਲਾਵਰਜ਼ ਨਾਨੋਵਾਲ ਵਿਖੇ ਆਰ.ਟੀ.ਐਸ. ਫਲਾਵਰਜ਼ ਫਾਰਮ ਵਿਖੇ ਦੂਜੀ ਫਲੋਰੀਕਲਚਰ ਗਿਆਨ ਵਰਕਸ਼ਾਪ ਲਗਵਾਈ ਗਈ | ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਡਾ. ਸੁਦੇਸ਼ ਕੁਮਾਰ ਯਾਦਵ ਡਾਇਰੈਕਟਰ ਸੀ.ਐਸ.ਆਈ.ਆਰ, ਆਈ.ਐਚ.ਬੀ.ਟੀ. ਪਾਲਮਪੁਰ, ਮਨਰੀਤ ਰਾਣਾ ਜੁਆਇੰਟ ਕਮਿਸ਼ਨਰ ਪਟਿਆਲਾ, ਡਾ. ਭਾਵਿਆ ਭਾਰਗਵ ਪਾਲਮਪੁਰ, ਡਾ. ਰਣਜੀਤ ਸਿੰਘ, ਡਾ. ਤਾਨੀਆ ਠਾਕੁਰ, ਫਲੋਰੀਕਲਚਰ ਤੇ ਲੈਂਡਸਕੇਪਿੰਗ ਵਿਭਾਗ ਪੀ.ਏ.ਯੂ. ਲੁਧਿਆਣਾ ਅਤੇ ਡਾ. ਕਿ੍ਸ ਕਿੱਕ ਪੀ.ਯੂ.ਐਮ. ਮਾਹਿਰ ਨੀਦਰਲੈਂਡ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਸਮਾਗਮ ਵਿਚ ਬੇਅਰ ਕ੍ਰੌਪ ਸਾਇੰਸਜ਼, ਕੋਪਰਟ, ਆਈ.ਪੀ.ਐਲ. ਬਾਇਓਲੋਜੀਕਲਜ ਅਤੇ ਹੋਰ ਕੰਪਨੀਆਂ ਨੇ ਕੁੱਲ 11 ਸਟਾਲ ਲਗਾਏ | ਵੱਡੀ ਗਿਣਤੀ ਵਿਚ ਕਿਸਾਨਾਂ ਨੇ ਇਸ ਵਰਕਸ਼ਾਪ ਦਾ ਲਾਭ ਉਠਾਇਆ |
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਵਲੋਂ ਬਸੀ ਪਠਾਣਾਂ 'ਚ ਫੀਵਰ ਸਰਵੇਅ ਕਰਵਾਇਆ <br/> ਅਗਲੀ ਖ਼ਬਰ ਸਕੂਲਾਂ 'ਚ ਆਧੁਨਿਕ ਇੰਟਰੈਕਟਿਵ ਪੈਨਲ ਪਹੁੰਚਣ ਨਾਲ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ ਹੋਵੇਗਾ-ਨੌਰੰਗ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।