04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਿੰਡ ਜੰਡਾਲੀ ਦੇ ਐਲੀਮੈਂਟਰੀ ਸਕੂਲ ਵਿਖੇ ਮੈਨੂਅਲ ਥੈਰੇਪੀ ਕੈਂਪ ਲਗਾਇਆ <br/>

ਅਜੀਤ ਡੈਸਕ 07-03-2026
ਫ਼ਤਹਿਗੜ੍ਹ ਸਾਹਿਬ, 6 ਮਾਰਚ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਜੰਡਾਲੀ ਦੇ ਐਲੀਮੈਂਟਰੀ ਸਕੂਲ ਵਿਖੇ ਮੁਫ਼ਤ ਮੈਨੂਅਲ ਥੈਰੇਪੀ ਕੈਂਪ ਲਗਾਇਆ ਗਿਆ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸ. ਭੁੱਟਾ ਨੇ ਕਿਹਾ ਕਿ ਅਜੋਕੇ ਭੱਜ-ਦੌੜ ਦੇ ਸਮੇਂ 'ਚ ਹਰੇਕ ਵਿਅਕਤੀ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਿਹਤਮੰਦ ਨਾਗਰਿਕ ਹੀ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਪਿੰਡਾਂ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲਦੀਆਂ ਹਨ | ਕੈਂਪ ਦੌਰਾਨ ਸਰਵਾਈਕਲ, ਮਾਈਗ੍ਰੇਨ, ਪਿੱਠ ਅਤੇ ਗੋਡਿਆਂ ਦੇ ਦਰਦ, ਮੋਢਿਆਂ, ਲੱਤਾਂ, ਬਾਂਹਾਂ ਅਤੇ ਅੱਡੀ ਦੇ ਦਰਦ ਸਮੇਤ ਵੱਖ-ਵੱਖ ਮਾਸਪੇਸ਼ੀ ਸਮੱਸਿਆਵਾਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ | ਇਸ ਮੌਕੇ ਪਿਛਲੇ 14 ਸਾਲਾਂ ਤੋਂ ਸੇਵਾ ਨਿਭਾ ਰਹੇ ਡਾ. ਜਗਤਾਰ ਸਿੰਘ ਬੈਚਲਰ ਇੰਨ ਨੈਚੁਰੋਪੈਥੀ ਐਂਡ ਯੋਗਿਕ ਸਾਇੰਸ ਨੇ ਕਿਹਾ ਕਿ ਮੈਨੂਅਲ ਥੈਰੇਪੀ ਰਾਹੀਂ ਕਈ ਤਰ੍ਹਾਂ ਦੇ ਦਰਦਾਂ ਵਿਚ ਤੁਰੰਤ ਸੁਧਾਰ ਸੰਭਵ ਹੈ | ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪਾਂ ਦਾ ਮੂਲ ਉਦੇਸ਼ ਲੋਕਾਂ ਨੂੰ ਬਿਨਾਂ ਦਵਾਈਆਂ ਦੇ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਅਤੇ ਸਿਹਤ ਬਾਰੇ ਜਾਗਰੂਕਤਾ ਫੈਲਾਉਣਾ ਹੈ | ਸਥਾਨਕ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਜਸਵਿੰਦਰ ਸਿੰਘ ਕਾਲਾ, ਹਰਜਿੰਦਰ ਸਿੰਘ ਮਾਵੀ, ਮਨਜੀਤ ਕੌਰ ਸਰਪੰਚ, ਪੂਰਨ ਸਿੰਘ, ਸਿਕੰਦਰ ਸਿੰਘ, ਜੋਰਾ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਕਾਕਾ, ਕੁਲਵਿੰਦਰ ਸਿੰਘ ਤੇ ਜਸਪਾਲ ਸਿੰਘ ਪੰਚ, ਪ੍ਰਭਜਿੰਦਰ ਸਿੰਘ, ਰਾਜੂ ਮਸੀਹ, ਰਵੀ, ਹਰਦੇਵ ਸਿੰਘ, ਹਰਜਿੰਦਰ ਸਿੰਘ ਚੀਮਾ, ਮਨਦੀਪ ਸਿੰਘ ਮੀਪਾ, ਮਨਜੀਤ ਸਿੰਘ ਮਾਨ ਖਾਨਪੁਰ ਤੇ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਆਤਮਾ ਸਕੀਮ ਤਹਿਤ ਸੰਘੋਲ ਵਿਖੇ ਲਗਾਇਆ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ 40 ਰੋਜ਼ਾ ਸਾਲਾਨਾ ਪਵਿੱਤਰ ਚਰਨ ਛੋਹ ਗੁਰਮਤਿ ਸਮਾਗਮ ਦੇ 9ਵੇਂ ਦਿਨ ਢਾਡੀ ਜਥੇ ਨੇ ਲਵਾਈ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।