26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸ਼ਾਸਤਰੀ ਲਲਿਤ ਕੁਮਾਰ ਸ਼ਰਮਾ ਬਣੇ ਸ੍ਰੀ ਸ਼ਨੀ ਦੇਵ ਮੰਦਰ ਕਮੇਟੀ ਦੇ ਪ੍ਰਧਾਨ

ਅਜੀਤ ਡੈਸਕ 02-02-2026
ਨਾਭਾ, 1 ਫਰਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਫਰੈਂਡਜ਼ ਕਾਲੋਨੀ ਸਥਿਤ ਪ੍ਰਾਚੀਨ ਸ੍ਰੀ ਸ਼ਨੀ ਦੇਵ ਮੰਦਿਰ 'ਚ ਮੰਦਿਰ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ | ਜਿਸ ਦੌਰਾਨ ਸਮੂਹ ਕਮੇਟੀ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸ਼ਾਸਤਰੀ ਲਲਿਤ ਕੁਮਾਰ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ | ਜਿਨ੍ਹਾਂ ਵਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ | ਦੱਸਣਯੋਗ ਹੈ ਕਿ ਲਲਿਤ ਕੁਮਾਰ ਸ਼ਰਮਾ ਇਸ ਕਮੇਟੀ ਦੇ ਮੁੱਢਲੇ ਮੈਂਬਰਾਂ 'ਚੋਂ ਇਕ ਹਨ ਜੋ ਕਿ ਪਿਛਲੇ ਕਰੀਬ 23 ਸਾਲਾਂ ਤੋਂ ਵੱਖ-ਵੱਖ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਉਪਰੰਤ ਲਲਿਤ ਕੁਮਾਰ ਸ਼ਰਮਾ ਨੇ ਸਮੂਹ ਕਮੇਟੀ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੂੰ ਮੰਦਿਰ ਦੇ ਕੰਮਾਂ ਦੀ ਪ੍ਰਗਤੀ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ | ਇਸ ਦੇ ਨਾਲ ਹੀ ਹੇਮੰਤ ਕੁਮਾਰ ਨੂੰ ਸਕੱਤਰ ਅਤੇ ਓਮ ਪ੍ਰਕਾਸ਼ ਗਰਗ ਖ਼ਜ਼ਾਨਚੀ ਨਿਯੁਕਤ
ਪਿਛਲੀ ਖ਼ਬਰ ਕਾਰ ਸਵਾਰਾਂ ਵਲੋਂ ਵਿਅਕਤੀ ਦੀ ਕੁੱਟਮਾਰ ਕਰਕੇ 3 ਹਜ਼ਾਰ ਰੁਪਏ ਖੋਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਗੁਰਪਾਲ ਸਿੰਘ ਹੁੰਦਲ ਬਣੇ ਜਨਤਾ ਦਲ (ਯੂ) ਪੰਜਾਬ ਦੇ ਮੀਤ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।