26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਤੇਜ਼ ਮੀਂਹ, ਹਨੇਰੀ ਨਾਲ ਦਰੱਖ਼ਤ ਡਿਗਣ ਕਰਕੇ ਆਵਾਜਾਈ ਹੋਈ ਪ੍ਰਭਾਵਿਤ

ਸਰਹਿੰਦ-ਪਟਿਆਲਾ ਮਾਰਗ 'ਤੇ ਸਥਿਤ ਡਿੱਗੇ ਦਰੱਖ਼ਤ ਦਾ ਦਿ੍ਸ਼ | ਤਸਵੀਰਾਂ: ਨਿਰਭੈ ਸਿੰਘ
ਪਿੰਡ ਜਖਵਾਲੀ ਵਿਖੇ ਨੌਜਵਾਨ ਟਰੈਕਟਰ ਨਾਲ ਦਰੱਖ਼ਤ ਪਾਸੇ ਕਰਦੇ ਹੋਏ |
24-01-2026
ਜਖਵਾਲੀ, 23 ਜਨਵਰੀ (ਨਿਰਭੈ ਸਿੰਘ)-ਤੇਜ਼ ਮੀਂਹ, ਝੱਖੜ ਹਨੇਰੀ ਕਰਕੇ ਸਰਹਿੰਦ-ਪਟਿਆਲਾ ਮਾਰਗ 'ਤੇ ਦਰੱਖ਼ਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ | ਇਸ ਸਬੰਧੀ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਜਾਇਬ ਸਿੰਘ ਜਖਵਾਲੀ, ਰਫ਼ੀਕ ਮੁਹੰਮਦ ਰਿੰਕੂ, ਗੁਰਪ੍ਰੀਤ ਸਿੰਘ ਗੁਰਾਂ, ਗੁਰਵਿੰਦਰ ਸਿੰਘ, ਬਿੰਦਰ ਸਿੰਘ, ਲਵਲੀ ਖ਼ਾਨ, ਕਰਮਜੀਤ ਸਿੰਘ ਕੰਮਾ ਅਤੇ ਅਮਨਪ੍ਰੀਤ ਖ਼ਾਨ ਨੇ ਸੜਕਾਂ ਉੱਪਰ ਡਿੱਗੇ ਦਰਖਤਾਂ ਨੂੰ ਪਾਸੇ ਕਰਕੇ ਆਵਾਜਾਈ ਨੂੰ ਚਾਲੂ ਕਰਵਾਇਆ | ਇਸ ਮੌਕੇ ਪ੍ਰਧਾਨ ਅਜਾਇਬ ਸਿੰਘ ਜਖਵਾਲੀ ਨੇ ਕਿਹਾ ਕਿ ਮੀਂਹ ਹਨੇਰੀ ਜ਼ਿਆਦਾ ਚੱਲਣ ਕਰਕੇ ਸੜਕਾਂ ਉੱਪਰ ਦਰਖ਼ਤ ਡਿੱਗਣ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ, ਪਰ ਸੜਕਾਂ ਉੱਪਰ ਦਰਖ਼ਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋ ਗਈ ਸੀ | ਉਨ੍ਹਾਂ ਕਿਹਾ ਕਿ ਇਲਾਕੇ ਦੇ ਨੌਜਵਾਨਾਂ ਵਲੋਂ ਆਪੋ-ਆਪਣੇ ਨਾਲ ਲੱਗਦੀਆਂ ਸੜਕਾਂ ਉੱਪਰੋਂ ਟਰੈਕਟਰਾਂ ਦੀ ਸਹਾਇਤਾ ਨਾਲ ਦਰਖਤਾਂ ਨੂੰ ਪਾਸੇ ਕਰਕੇ ਨਿਰਵਿਘਨ ਆਵਾਜਾਈ ਬਹਾਲ ਕਰਵਾਈ ਗਈ ਹੈ |

ਪਿਛਲੀ ਖ਼ਬਰ ਬਸੰਤ ਪੰਚਮੀ 'ਤੇ ਬਰਸਾਤ, ਕਿਸਾਨ ਖ਼ੁਸ਼ ਪਰ ਪਤੰਗਬਾਜ਼ ਉਦਾਸ
ਅਗਲੀ ਖ਼ਬਰ ਬਰਸਾਤ ਨੇ ਬਸੰਤ ਪੰਚਮੀ ਦਾ ਤਿਉਹਾਰ ਕੀਤਾ ਫਿੱਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।